Wy/pa/ਪਟਿਆਲਾ

From Wikimedia Incubator
< Wy‎ | paWy > pa > ਪਟਿਆਲਾ
Jump to navigation Jump to search

Template:Pagebanner

ਪਟਿਆਲਾ ਪੰਜਾਬ ਦਾ ਜਿਲ੍ਹਾ ਹੈ।.

ਸ਼ਾਹੀ ਸ਼ਹਿਰ ਪਟਿਆਲਾ[edit]

ਮਰਦਾ ਲਈ ਪੰਜਾਬੀ ਜੁੱਤੀ.

ਪਟਿਆਲਾ ਇੱਕ ਸ਼ਾਹੀ ਸ਼ਹਿਰ ਹੈ। ਜਿਹੜਾ ਸਭਿਆਚਾਰ ਵਿਰਾਸਤ ਪੱਖੋ ਬਹੁਤ ਅਮੀਰ ਹੈ। ਇਸਦਾ ਇਤਿਹਾਸ 18 ਵੀਂ ਸਦੀਂ ਤੋਂ ਵੀ ਪੁਰਾਣਾ ਮੰਨਿਆ ਜਾਂਦਾ ਹੈ। ਇਸ ਸਮੇਂ ਹੀ ਬਾਬਾ ਆਲਾ ਸਿੰਘ ਜੀ ਨੇ ਮਾਲਵਾ ਖੇਤਰ ਵਿੱਚ ਇਸ ਸ਼ਾਹੀ ਸ਼ਹਿਰ ਦੀ ਨੀਂਹ ਰੱਖੀ। 1763 ਈ. ਵਿੱਚ ਆਲਾ ਸਿੰਘ ਜੀ ਨੇ ਪਟਿਆਲਾ ਵਿੱਚ ਇਕ ਕਿਲੇ ਦਾ ਨਿਰਮਾਣ ਕਰਵਾਇਆ ਜੋ ਕਿਲਾ ਮੁਬਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਾਬਾ ਆਲਾ ਸਿੰਘ ਜੀ ਦੀ ਮੌਤ ਤੋਂ ਦੌ ਸਾਲ ਬਾਅਦ ਉਹਨਾਂ ਦੇ ਨਾਮ ਅਧੀਨ ਇੱਕ ਕੁਰਸੀ ਸਥਾਪਿਤ ਕੀਤੀ ਗਈ। ਬ੍ਰਿਟਿਸ਼ ਸ਼ਾਸ਼ਨ ਕਾਲ ਦੀ ਸਥਾਪਨਾ ਤੋਂ ਬਾਅਦ ਇਸ ਕਿਲੇ ਵਿੱਚ ਸ਼ਾਹੀ ਪਰਿਵਾਰ ਲਗਾਤਾਰ ਰਹਿਣ ਇੱਥੇ ਵੱਸ ਗਏ ਸਨ। ਸਿੱਖ ਐਗਲੋਂ ਵਾਰ ਸਮੇਂ ਇਸ ਸ਼ਾਹੀ ਪਰਿਵਾਰ ਨੇ ਅੰਗਰੇਜ਼ਾਂ ਦਾ ਸਾਥ ਦਿਤਾ ਸੀ। ਇਸ ਤੋਂ ਬਾਅਦ ਇਸ ਸ਼ਹਿਰ ਨੂੰ ਸ਼ਾਹੀ ਸ਼ਹਿਰ ਦੇ ਨਾਮ ਨਾਲ ਦੁਨਿਆਂ ਭਰ ਵਿੱਚ ਜਾਣਿਆ ਜਾਣ ਲੱਗਾ ਅਜੋਕੇ ਸਮੇਂ ਵਿੱਚ ਪਟਿਆਲਾ ਹੱਥੀ ਬਣੀਆਂ ਵਸਤੁਆਂ ਦੇ ਤੌਰ ਤੇ ਜਾਣਿਆ ਜਾਣ ਲੱਗਾ ਹੈ। ਪਟਿਆਲਾ ਦੀ ਪੰਜਾਬੀ ਜੁੱਤੀ ਪੁਰੇ ਸੰਸਾਰ ਭਰ ਵਿੱਚ ਪ੍ਰਸਿੱਧ ਮੰਨੀ ਜਾਂਦੀ ਹੈ। ਇਹ ਜੁੱਤੀ ਔਰਤਾਂ ਅਤੇ ਮਰਦਾਂ ਦੋਨਾਂ ਲਈ ਹੀ ਬਣਾਈ ਜਾਂਦੀ ਹੈ। ਪਟਿਆਲਾ ਦਾ ਮੌਸਮ ਬਹੁਤ ਹੀ ਸੁਹਾਵਨਾ ਹੁੰਦਾ ਹੈ। ਖ਼ਾਸ ਕਰਕੇ ਪਟਿਆਲਾ ਸ਼ੈਲਾਨੀਆਂ ਦੇ ਘੁੰਮਣ ਲਈ ਦਿਸੰਬਰ ਤੋਂ ਮਾਰਚ ਤੱਕ ਬਹੁਕ ਹੀ ਚੰਗਾਂ ਮੌਸਮ ਸਮਝਿਆ ਜਾਂਦਾ ਹੈ। ਕਿਉਂਕੀ ਇਸ ਸਮੇਂ ਦੌਰਾਨ ਪਟਿਆਲਾ ਦਾ ਤਾਪਮਾਨ ਬਹੁਤ ਹੀ ਅਨੁਕੂਲ ਹੁੰਦਾ ਹੈ।

ਪਹੁੰਚ[edit]

Template:Mapframe

ਪਟਿਆਲਾ ਪਹੁੰਚਣ ਦੀ ਰੂਪ ਰੇਖਾ[edit]

ਪਟਿਆਲਾ ਆਉਣ ਲਈ ਸਭ ਤੋਂ ਪਹਿਲਾਂ ਤੁਸੀਂ ਚੰਡੀਗੜ੍ਹ ਆਉ ਕਿਉਂਕੀ ਪਟਿਆਲਾ ਆਉਣ ਲਈ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਦਾ ਹੀ ਪੈਦਾ ਹੈ। ਚੰਡੀਗੜ੍ਹ ਪਹੁੰਚ ਕੇ ਤੁਸੀਂ 800 ਤੋਂ 1000 ਰੁਪਏ ਤੱਕ ਕੋਈ ਵੀ ਟੈਕਸੀ ਲੈ ਕੇ ਪਟਿਆਲਾ ਪਹੁੰਚ ਸਕਦੇ ਹੋ।

ਰੇਲ ਰਾਹੀਂ[edit]

ਪਟਿਆਲਾ ਪਹੁੰਚਣ ਲਈ Template:Listingਪਟਿਆਲਾ ਸ਼ਹਿਰ ਚੰਗੀ ਤਰ੍ਹਾਂ ਰੇਲ ਸੇਵਾ ਨਾਲ ਨਹੀਂ ਜੁੜਿਆ ਹੋਇਆ ਕਿਉਂਕੀ ਇਹ ਮੁੱਖ ਰੇੇਲ ਲਾਇਨ ਉੱਪਰ ਸਥਿਤ ਨਹੀਂ ਹੈ। ਇੱਥੇ ਆਉਣ ਲਈ ਸਿਰਫ਼ ਦਿੱਲੀ ਬਠਿੰਡਾ ਇੰਟਰ ਸਿਟੀ ਰੇਲ ਸਭ ਤੋਂ ਢੁੱਕਵੀਂ ਹੈ। ਖਾਸ਼ ਤੌਰ ਤੇ ਦਾਦਰ ਅੰਮ੍ਰਿਤਸਰ ਐਕਸਪ੍ਰੈਸ ਸਭ ਤੋਂ ਵਧਿਆ ਹੈ ਜਿਹੜੀ ਮੁੰਬਈ ਤੋਂ ਆਉਂਦੀ ਹੈ। ਇਸ ਤੋਂ ਬਿਨਾਂ ਹੋਰ ਵੀ ਇੰਟਰ ਸਿਟੀ ਰੇਲਾਂ ਹਨ ਜੋ ਪਟਿਆਲਾ ਲਈ ਆਉਂਦੀਂਆਂ ਹਨ।

ਇੱਥੇ ਆਉਣ ਲਈ ਸਭ ਤੋਂ ਢੁੱਕਵੀ ਰੇਲ ਸੇਵਾ ਅੰਬਾਲਾ ਰੇਲਵੇ ਸਟੇਸ਼ਨ ਤੋਂ ਹੈ। ਜਿੱਥੇ ਕਈ ਰੇਲਾਂ ਭਾਰਤ ਦੇ ਹਰ ਸਥਾਨ ਤੋਂ ਅੰਬਾਲਾ ਲਈ ਆਉਂਦੀਆਂ ਹਨ। ਅੰਬਾਲਾ ਤੋਂ ਤੁਸੀ ਬੱਸ ਜਾਂ ਟੈਕਸੀ ਰਾਹੀਂ ਬੜੇ ਆਰਾਮ ਨਾਲ ਪਟਿਆਲਾ ਆ ਸਕਦੇ ਹੋ। ਅੰਬਾਲਾਂ ਤੋਂ ਪਟਿਆਲੇ ਦੀ ਦੂਰੀ 60 ਕਿਲੋਮੀਟਰ ਦੀ ਹੈ। ਇਸ ਸਫ਼ਰ ਦਾ ਟੈਰਸੀ ਰਾਹੀਂ ਕੁੱਲ ਖਰਚ 800 ਤੋਂ 1000 ਰੁਪਏ ਤੱਕ ਹੈ।