Wq/pa/ਸੁਕਰਾਤ
Appearance
ਸੁਕਰਾਤ (/ˈsɒkrətiːz/; ਯੂਨਾਨੀ : Σωκράτης, 469 ਈਸਵੀ ਪੂਰਵ - 399 ਈਸਵੀ ਪੂਰਵ) ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੀ ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ।
ਕਥਨ
[edit | edit source]- ਜ਼ਿੰਦਗੀ ਭਰ ਗਿਆਨਵਾਨ ਹੋਣ ਦੇ ਬਾਅਦ ਮੈਂ ਕੇਵਲ ਇੰਨਾ ਹੀ ਜਾਣ ਪਾਇਆ ਹਾਂ ਕਿ ਮੈਂ ਕੁਝ ਵੀ ਨਹੀਂ ਜਾਣ ਪਾਇਆ।
- ਸਾਡੀ ਪ੍ਰਾਰਥਨਾ ਬਸ ਸਮਾਨ ਰੂਪ ਨਾਲ ਅਸ਼ੀਰਵਾਦ ਲਈ ਹੋਣੀ ਚਾਹੀਦੀ ਹੈ, ਕਿਉਂਕਿ ਪਰਮਾਤਮਾ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ।
- ਇਸ ਦੁਨੀਆ ਵਿੱਚ ਸਨਮਾਨ ਨਾਲ ਜਿਉਣ ਦਾ ਸਭ ਤੋਂ ਮਹਾਨ ਤਰੀਕਾ ਹੈ, ਕਿ ਅਸੀਂ ਉਹ ਬਣੀਏ ਜੋ ਹੋਣ ਦਾ ਅਸੀਂ ਦਿਖਾਵਾ ਕਰਦੇ ਹਾਂ।
- ਸੱਚਾ ਗਿਆਨ ਕੇਵਲ ਇਹ ਜਾਣਨ ਵਿੱਚ ਹੈ ਕਿ ਤੁਸੀਂ ਕੁਝ ਨਹੀਂ ਜਾਣਦੇ।
- ਸ਼ੋਹਰਤ ਬਹਾਦਰੀ ਦੇ ਕਾਰਨਾਮਿਆਂ ਦੀ ਸੁਗੰਧ ਹੈ।