Wq/pa/ਸਵੇਟ ਮਾਰਡਨ
Appearance
ਸਵੇਟ ਮਾਰਡਨ ਇੱਕ ਅਮਰੀਕੀ ਲੇਖਕ ਸੀ। ਇਸ ਨੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਬਾਰੇ ਕਈ ਕਿਤਾਬਾਂ ਲਿਖੀਆਂ ਹਨ।
ਕਥਨ
[edit | edit source]- ਚਿੰਤਾ ਅਤੇ ਚਿਤਾ ਵਿੱਚ ਇਹੀ ਫ਼ਰਕ ਹੈ ਜੋ ਆਤਮ-ਵਿਸ਼ਵਾਸ਼ ਨਾਲ ਭਰੇ ਸਿਹਤਮੰਦ ਇਨਸਾਨ ਅਤੇ ਬਿਮਾਰ ਇਨਸਾਨ ਵਿੱਚ ਹੁੰਦਾ ਹੈ।
- ਅਕਲਮੰਦ ਇਨਸਾਨ ਚਿੰਤਾ ਨਹੀਂ, ਚਿੰਤਨ ਕਰਦਾ ਹੈ।
- ਕੋਈ ਵੀ ਪਰੇਸ਼ਾਨੀ ਇੰਨੀ ਪਰੇਸ਼ਾਨ ਕਰਨ ਵਾਲੀ ਨਹੀਂ ਹੁੰਦੀ, ਜਿੰਨੀ ਉਸ ਪਰੇਸ਼ਾਨੀ ਦੀ ਚਿੰਤਾ ਪਰੇਸ਼ਾਨ ਕਰਨ ਵਾਲੀ ਹੁੰਦੀ ਹੈ।
- ਜਦੋਂ ਇਨਸਾਨ ਚਿੰਤਾ ਵਿੱਚ ਹੁੰਦਾ ਹੈ ਤਾਂ ਉਸ ਸਮੇਂ ਉਹ ਕੋਈ ਰਚਨਾਤਮਕ ਕਾਰਜ ਨਹੀਂ ਕਰ ਸਕਦਾ।
- ਚਿੰਤਾ ਇਨਸਾਨ ਦੀ ਊਰਜਾ ਖ਼ਤਮ ਕਰ ਦਿੰਦੀ ਹੈ।
- ਉੱਠੋ ! ਆਪਣੇ ਜੀਵਨ ਦੀ ਯੋਜਨਾ ਬਣਾਓ ਤਾਂਕਿ ਤੁਹਾਡੀ ਸੁੱਤੀ ਹੋਈ ਮਹਾਨ ਸ਼ਕਤੀ, ਜੋ ਹੁਣ ਤੱਕ ਵਿਅਰਥ ਪਈ ਹੈ, ਜਾਗ ਉੱਠੇ!