Wq/pa/ਵਿਲੀਅਮ ਸ਼ੇਕਸਪੀਅਰ

From Wikimedia Incubator
< Wq‎ | pa
Wq > pa > ਵਿਲੀਅਮ ਸ਼ੇਕਸਪੀਅਰ

ਵਿਲੀਅਮ ਸ਼ੇਕਸਪੀਅਰ (ਅੰਗਰੇਜ਼ੀ: William Shakespeare) ਇੱਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ। ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ।

ਕਥਨ[edit | edit source]

 • ਬਹੁਤੀ ਦੋਸਤੀ ਇੱਕ ਵਿਖਾਵਾ ਹੈ ਅਤੇ ਬਹੁਤਾ ਪਿਆਰ ਇੱਕ ਮੂਰਖ਼ਤਾ।
 • ਦੁੱਖ ਦੀ ਘਡ਼ੀ ਵਿੱਚ ਕਿਸੇ ਦਾ ਸਹਾਰਾ ਹਮਦਰਦੀ ਦਿੰਦਾ ਹੈ।
 • ਸੱਜਣ ਮਨੁੱਖ ਦਾ ਕੀਤਾ ਹੋਇਆ ਹਲਕਾ ਜਿਹਾ ਵਾਅਦਾ ਪੱਥਰ 'ਤੇ ਲੀਕ ਵਾਂਗ ਹੁੰਦਾ ਹੈ ਜਦੋਂ ਕਿ ਘਟੀਆ ਸੋਚ ਵਾਲੇ ਦਾ ਕਸਮ ਖਾ ਕੇ ਕੀਤਾ ਹੋਇਆ ਵਾਅਦਾ ਵੀ ਪਾਣੀ 'ਤੇ ਲਕੀਰ ਵਾਂਗ ਹੁੰਦਾ ਹੈ।
 • ਜੋ ਕੁਝ ਤੁਹਾਡੇ ਕੋਲ ਨਹੀਂ ਹੈ, ਉਸ ਨੂੰ ਪਾਉਣ ਦੀ ਜਦੋਂ ਅਸੀਂ ਲਾਲਸਾ ਰੱਖਣ ਲਗਦੇ ਹਾਂ ਤਾਂ ਜੋ ਕੁਝ ਸਾਡੇ ਕੋਲ ਹੁੰਦਾ ਹੈ, ਉਸ ਤੋਂ ਖੁਸ਼ੀ ਮਿਲਣੀ ਬੰਦ ਹੋ ਜਾਂਦੀ ਹੈ।
 • ਇੱਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ। ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
 • ਗਿਆਨ ਉਹ ਪੰਖ ਹੈ ਜਿਸਦੀ ਮਦਦ ਨਾਲ ਅਸੀਂ ਸੂਝ ਦੀ ਉਡਾਣ ਭਰਦੇ ਹਾਂ।
 • ਨਾ ਉਧਾਰ ਦੇਵੋ 'ਤੇ ਨਾ ਉਧਾਰ ਲਵੋ ਕਿਉਂਕਿ ਕਰਜ਼ਾ ਦੋਹਾਂ ਨੂੰ ਗੁਆ ਬਹਿੰਦਾ ਹੈ। ਆਪਣੇ ਆਪ ਨੂੰ ਵੀ ਤੇ ਦੋਸਤ ਨੂੰ ਵੀ।
 • ਡਰਪੋਕ ਆਪਣੀ ਮੌਤ ਤੋਂ ਪਹਿਲਾਂ ਕਈ ਵਾਰ ਮਰਦੇ ਹਨ। ਪਰ ਬਹਾਦਰ ਸਿਰਫ਼ ਇੱਕ ਵਾਰ।
 • ਮੈਂ ਸਮੇਂ ਨੂੰ ਨਸ਼ਟ ਕੀਤਾ ਤੇ ਸਮਾਂ ਮੈਂਨੂੰ ਨਸ਼ਟ ਕਰ ਰਿਹਾ ਹੈ।
 • ਪਤਾ ਨਹੀਂ ਕਿਉਂ ਲੋਕ ਮੇਰੀ ਏਨੀ ਕਦਰ ਕਰਦੇ ਹਨ। ਮੈਂ ਤਾਂ ਪੁਰਾਣੇ ਸ਼ਬਦਾਂ ਨੂੰ ਨਵੇਂ ਕੱਪਡ਼ੇ ਪਹਿਣਾ ਕੇ ਸਟੇਜ 'ਤੇ ਦਿਖਾਉਂਦਾ ਰਿਹਾ ਹਾਂ। ਮੈਂ ਉਹ ਪੁਰਾਣੀ ਕਰੰਸੀ ਚਲਾਈ ਜੋ ਪਹਿਲਾਂ ਹੀ ਚੱਲ ਚੁੱਕੀ ਸੀ।
 • ਆਪਣੇ ਆਪ ਨਾਲ ਸੱਚੇ ਰਹੋ।
 • ਵਿਸ਼ਵਾਸ਼ ਵਿੱਚ ਵਿਸ਼ਵਾਸ਼, ਆਪਣੇ ਆਪ ਵਿੱਚ ਵਿਸ਼ਵਾਸ਼, ਪਰਮਾਤਮਾ ਵਿੱਚ ਵਿਸ਼ਵਾਸ਼ ਇਹੀ ਮਹਾਨਤਾ ਦਾ ਭੇਦ ਹੈ।
 • ਲੋਡ਼ ਤੋਂ ਵੱਧ ਖੁਸ਼ਾਮਦ ਤਰੱਕੀ ਦੇ ਪੈਰਾਂ ਵਿੱਚ ਬੇਡ਼ੀਆਂ ਪਾਉਂਦੀ ਹੈ।
 • ਮਨੁੱਖ ਦੇ ਵਿਚਾਰਾਂ ਵਿੱਚ ਉਤਰਾਅ ਚਡ਼੍ਹਾਅ ਆਉਂਦਾ ਹੈ। ਜੇ ਮਨੁੱਖ ਇਸ ਨੂੰ ਫਡ਼ੇ ਤਾਂ ਕਿਸਮਤ ਦੀ ਡਿਓਢੀ ਤੱਕ ਪਹੁੰਚ ਸਕਦਾ ਹੈ।
 • ਸ੍ਵੈ ਮਾਨੀ ਹੋਣਾ ਚੰਗੀ ਗੱਲ ਹੈ ਪਰ ਸ਼ਰਤ ਇੱਕੋ ਹੈ ਕਿ ਬੰਦਾ ਹਲੀਮੀ ਨਾ ਤਿਆਗੇ।
 • ਸਮਾਂ 'ਤੇ ਸਮੁੰਦਰੀ ਲਹਿਰਾਂ ਕਿਸੇ ਦੀ ਉਡੀਕ ਨਹੀਂ ਕਰਦੀਆਂ।
 • ਪ੍ਰੇਮ ਅੱਖਾਂ ਨਾਲ ਨਹੀਂ ਦਿਲ ਤੋਂ ਹੁੰਦਾ ਹੈ, ਇਸ ਲਈ ਪ੍ਰੇਮ ਦੇ ਦੇਵਤੇ ਨੂੰ ਅੰਨ੍ਹਾ ਦੱਸਿਆ ਗਿਆ ਹੈ।
 • ਪਿਆਰ ਇੱਕ ਸ਼ੈਤਾਨ ਹੈ। ਪਿਆਰ ਬਿਨਾ ਹੋਰ ਕੋਈ ਭੈਡ਼ਾ ਫਰਿਸ਼ਤਾ ਨਹੀਂ।
 • ਸਾਡਾ ਮਨ ਇੱਕ ਸਾਫ਼ ਕੱਪਡ਼ਾ ਹੈ ਜਿਸਨੂੰ ਜਿਹੋ ਜਹੇ ਰੰਗ ਵਿੱਚ ਰੰਗੋਗੇ ਉਹੋ ਜਿਹਾ ਹੀ ਹੋ ਜਾਂਦਾ ਹੈ।
 • ਮਾਖਿਓ ਮਿੱਠੀਆਂ ਚੀਜ਼ਾਂ ਆਪਣੇ ਕਾਰਿਆਂ ਨਾਲ ਖਟਾਸੀਆਂ ਜਾਂਦੀਆਂ ਹਨ। ਜੋ ਫੁੱਲ ਗਲ ਸਡ਼ ਜਾਂਦੇ ਹਨ ਉਹਨਾਂ ਦੀ ਦੁਰਗੰਧ ਨਦੀਨ ਤੋਂ ਵੀ ਕਿਤੇ ਭੈਡ਼ੀ ਹੁੰਦੀ ਹੈ।
 • ਵਾਅਦਾ ਕਰਨਾ ਸੌਖਾ ਹੈ, ਵਾਅਦਾ ਕਰ ਕੇ ਭੁੱਲ ਜਾਣਾ ਹੋਰ ਵੀ ਸੌਖਾ ਹੈ ਪਰ ਵਾਅਦਾ ਕਰ ਕੇ ਉਸਨੂੰ ਨਿਭਾਉਣਾ ਬਹੁਤ ਮੁਸ਼ਕਿਲ ਹੈ।
 • ਸਨਮਾਨ ਬਣਾਈ ਰੱਖਣ ਲਈ ਹਮੇਸ਼ਾਂ ਚੰਗੇ 'ਤੇ ਭਲਾਈ ਵਾਲੇ ਕੰਮ ਕਰਦੇ ਰਹਿਣਾ ਚਾਹੀਦਾ ਹੈ।

ਹਵਾਲੇ[edit | edit source]

 • "ਕਿਤਾਬ:ਮਹਾਨ ਵਿਚਾਰ ਕੋਸ਼, ਸੰਗ੍ਰਿਹ ਕਰਤਾ:ਹਰਮਿੰਦਰ ਸਿੰਘ ਹਾਂਸ, ਪੰਨਾ ਨੰਬਰ:25/26"