Wq/pa/ਪੰਜਾਬੀ ਬੋਲੀਆਂ

From Wikimedia Incubator
< Wq‎ | pa
Wq > pa > ਪੰਜਾਬੀ ਬੋਲੀਆਂ

ਪੰਜਾਬੀ ਲੋਕ ਬੋਲੀਆਂ ਦੀ ਸੂਚੀ:

1.

ਹਰੇ ਹਰੇ ਘਾਹ ਉੱਤੇ,
ਸੱਪ ਫੁੱਕਾ ਮਾਰਦਾ ,
ਭੱਜੋ ਵੇ ਵੀਰੋ ,
ਬਾਪੂ ਕੱਲਾ ਮੱਝਾ ਚਾਰਦਾ,
ਭੱਜੋ ਵੇ ਵੀਰੋ .........
2.
ਹਰੇ ਹਰੇ ਘਾਹ ਉੱਤੇ,
ਉੱਡਣ ਭੰਬੀਰੀਆਂ ,
ਬੋਲੋ ਵੀਰੋ ਵੇ ,
ਭੈਣਾ ਮੰਗਣ ਜੰਜੀਰੀਆਂ ,
ਬੋਲੋ ਵੀਰੋ .........

3.

ਹੀਰ ਕੇ ,ਹੀਰ ਕੇ ,ਹੀਰ ਕੇ ਵੇ ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਵੇ ,
ਅੱਖਾਂ ਜਾ ਲੜੀਆਂ ...........
4 .
 ਊਠਾਂ ਵਾਲਿਉ, ਊਠ ਲੱਦੇ ਵੇ ਲਾਹੌਰ ਨੂੰ ,
ਕੱਲੀ ਕੱਤਾਂ ਵੇ ਘਰ ਘੱਲਿਉ ਮੇਰੇ ਭੌਰ ਨੂੰ,
ਕੱਲੀ ਕੱਤਾਂ ..............,
5.
 ਊਠਾਂ ਵਾਲਿਉ,ਊਠ ਲੱਦੀਆਂ ਬੋਰੀਆਂ ,
 ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ ,
ਮਹਿਲੀ ..............,

6.
 ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ ,
 ਪੰਜ ਵੇ ਰੁਪਈਏ,ਇਕ ਭੋਅ ਦੀ ਟੋਕਰੀ ,
ਪੰਜ ਵੇ .........,

7.
 ਆ ਵੇ ਨਾਜਰਾ,ਬਹਿ ਵੇ ਨਾਜਰਾ ,
  ਬੋਤਾ ਬੰਨ ਦਰਵਾਜੇ ,
 ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ ,
  ਤੈਨੂੰ ਦੋ ਪਰਸ਼ਾਦੇ ,
 ਖਾਲੀ ਮੁੜ ਜਾ ਵੇ ,ਸਾਡੇ ਨਹੀ ਇਰਾਦੇ ,
 ਖਾਲੀ ਮੁੜ ਜਾ ਵੇ ......,
     ਜਾਂ
 ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ ,
 ਗਿੱਧੇ ਵਿੱਚ .......,

8.
ਅੰਬ ਦੀ ਟਾਹਣੀ ਤੋਤਾ ਬੈਠਾ ,
ਅੰਬ ਪੱਕਣ ਨਾ ਦੇਵੇ ,
ਸੋਹਣੀ ਭਾਬੋ ਨੂੰ, ਦਿਉਰ ਵਸਣ ਨਾ ਦੇਵੇ ,
ਸੋਹਣੀ ਭਾਬੋ .........,

9.
ਅੰਬ ਦੀ ਟਾਹਣੀ ਤੋਤਾ ਬੈਠਾ ,
ਬੈਠਾ ਬੈਠਾ ਬਿੱਠ ਕਰ ਗਿਆ ,
ਮੇਰੀ ਭਰੀ ਜਵਾਨੀ ਠਿੱਠ ਕਰ ਗਿਆ ,
ਮੇਰੀ ਭਰੀ ...........,
 
10.
ਚੰਨ ਗੋਰੀਆਂ ਰੰਨਾ ਦੇ ਪੱਟ ਵੇਖੇ
ਸੂਰਜ ਤਪ ਕਰਦਾ

11.
ਕੋਕੇ ਵਾਲੀ ਨੇ ਭਨਾ ਲਏ ਗੋਡੇ
ਤੀਲੀ ਵਾਲ ਖਾਲ ਟੱਪ ਗਈ