Wq/pa/ਜਾਰਜ ਵਾਸ਼ਿੰਗਟਨ
Appearance
ਜਾਰਜ ਵਾਸ਼ਿੰਗਟਨ (22 ਫਰਵਰੀ 1732 - 14 ਦਸੰਬਰ 1799) ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ (1789-1797); ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫ਼ੌਜ ਦਾ ਚੀਫ਼-ਕਮਾਂਡਰ ਅਤੇ ਸੰਯੁਕਤ ਰਾਜ ਦੇ ਸੰਸਥਾਪਕ ਪੁਰਖਿਆਂ ਵਿੱਚੋਂ ਇੱਕ ਸੀ।
ਕਥਨ
[edit | edit source]- ਮੇਰੀ ਮਾਂ ਸਭ ਤੋਂ ਖੂਬਸੂਰਤ ਔਰਤ ਸੀ ਜਿਸਨੂੰ ਮੈਂ ਕਦੇ ਵੇਖਿਆ। ਮੈਂ ਜੋ ਵੀ ਹਾਂ, ਮੇਰੀ ਮਾਂ ਕਰਕੇ ਹਾਂ। ਮੈਂ ਆਪਣੇ ਜੀਵਨ ਤੋਂ ਮਿਲੀ ਸਾਰੀ ਸਫ਼ਲਤਾ ਦਾ ਹੱਕਦਾਰ, ਉਸ ਤੋਂ ਮਿਲੀ ਨੈਤਿਕ, ਬੌਧਿਕ ਅਤੇ ਸਰੀਰਕ ਸਿੱਖਿਆ ਨੂੰ ਸਮਝਦਾ ਹਾਂ।
- ਬੁਰੀ ਸੰਗਤ ਵਿੱਚ ਰਹਿਣ ਤੋਂ ਚੰਗਾ ਇਕੱਲੇ ਰਹਿਣਾ ਹੈ।
- ਬਿਨਾਂ ਪਰਮਾਤਮਾ ਅਤੇ ਬਾਇਬਲ ਦੇ ਦੇਸ਼ 'ਤੇ ਸਹੀ ਢੰਗ ਨਾਲ ਸ਼ਾਸ਼ਨ ਕਰਨਾ ਅਸੰਭਵ ਹੈ।
- ਉਹ ਸਮਾਂ ਬਹੁਤ ਨੇੜੇ ਹੈ ਜੋ ਤੈਅ ਕਰੇਗਾ ਕਿ ਅਮਰੀਕੀ ਆਜ਼ਾਦ ਹੋਣਗੇ ਜਾਂ ਗੁਲਾਮ।
- ਅਨੁਸ਼ਾਸ਼ਨ, ਸੈਨਾ ਦੀ ਆਤਮਾ ਹੈ।
- ਕੁਝ ਲੋਕਾਂ ਵਿੱਚ ਹੀ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਤੋਂ ਬਚਣ ਦਾ ਗੁਣ ਹੁੰਦਾ ਹੈ।