Wq/pa/ਅਬਰਾਹਮ ਲਿੰਕਨ
Appearance
ਅਬਰਾਹਮ ਲਿੰਕਨ Template:Wq/pa/IPAc-en (12 ਫ਼ਰਵਰੀ 1809 – 15 ਅਪ੍ਰੈਲ 1865) ਸੰਯੁਕਤ ਰਾਜ ਅਮਰੀਕਾ ਦੇ 16ਵੇਂ ਪ੍ਰਧਾਨ ਸਨ, ਅਤੇ ਉਨ੍ਹਾਂ ਨੇ ਮਾਰਚ 1861 ਤੋਂ ਅਪਰੈਲ 1865 ਵਿੱਚ ਉਨ੍ਹਾਂ ਦੇ ਕਤਲ ਤਕ ਇਸ ਪਦ ਤੇ ਸੇਵਾ ਕੀਤੀ। ਲਿੰਕਨ ਨੇ ਅਮਰੀਕੀ ਸਿਵਲ ਜੰਗ - ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ।[1][2]
ਵਿਚਾਰ
[edit | edit source]- ਔਰਤ ਹੀ ਇਕਲੌਤਾ ਅਜਿਹਾ ਪ੍ਰਾਣੀ ਹੈ, ਜਿਸ ਤੋਂ ਮੈਂ ਇਹ ਜਾਣਦੇ ਹੋਏ ਵੀ ਕਿ ਉਹ ਮੈਨੂੰ ਠੇਸ ਨਹੀਂ ਪਹੁੰਚਾਏਗੀ, ਡਰਦਾ ਹਾਂ।
- ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਅਤੇ ਲੋਕਾਂ ਲਈ ਬਣਾਈ ਗਈ ਸਰਕਾਰ ਹੈ।
- ਦੁਸ਼ਮਨਾਂ ਨੂੰ ਮਿੱਤਰ ਬਣਾ ਕੇ ਕੀ ਮੈਂ ਓਨ੍ਹਾਂ ਨੂੰ ਖ਼ਤਮ ਨਹੀਂ ਕਰ ਰਿਹਾ?
- ਜੇਕਰ ਸ਼ਾਂਤੀ ਚਾਹੁੰਦੇ ਹੋ ਤਾਂ ਲੋਕਪ੍ਰਿਯਤਾ ਤੋਂ ਬਚੋ।
- ਮਿੱਤਰ ਓਹੀ ਹੈ ਜਿਸਦੇ ਦੁਸ਼ਮਨ ਵੀ ਓਹੀ ਹਨ, ਜੋ ਤੁਹਾਡੇ ਹਨ।
- ਹਮੇਸ਼ਾ ਧਿਆਨ ਵਿੱਚ ਰੱਖੋ ਕਿ ਤੁਹਾਡਾ ਸਫ਼ਲ ਹੋਣ ਦਾ ਸੰਕਲਪ, ਤੁਹਾਡੇ ਕਿਸੇ ਵੀ ਹੋਰ ਸੰਕਲਪ ਤੋਂ ਵਧੇਰੇ ਮਹੱਤਵਪੂਰਨ ਹੈ।
- ਕਿਸੇ ਵੀ ਰੁੱਖ ਨੂੰ ਵੱਢਣ ਲਈ ਤੁਸੀਂ ਮੈਨੂੰ ਛੇ ਘੰਟੇ ਦਿਓ ਅਤੇ ਮੈਂ ਪਹਿਲੇ ਚਾਰ ਘੰਟੇ ਕੁਹਾੜੀ ਦੀ ਧਾਰ ਤੇਜ਼ ਕਰਨ ਵਿੱਚ ਲਗਾਵਾਂਗਾ।
- ਸਾਧਾਰਨ ਦਿੱਖ ਵਾਲੇ ਲੋਕ ਹੀ ਦੁਨੀਆ ਦੇ ਸਭ ਤੋਂ ਚੰਗੇ ਲੋਕ ਹੁੰਦੇ ਹਨ: ਇਹੀ ਕਾਰਨ ਹੈ ਕਿ ਪਰਮਾਤਮਾ ਅਜਿਹੇ ਕਈ ਲੋਕਾਂ ਦਾ ਨਿਰਮਾਣ ਕਰਦਾ ਹੈ।
- ਜੇਕਰ ਤੁਸੀਂ ਇੱਕ ਵਾਰ ਆਪਣੇ ਸਾਥੀ ਨਾਗਰਿਕਾਂ ਦਾ ਭਰੋਸਾ ਤੋੜ ਦਵੋਂ ਤਾਂ ਫਿਰ ਕਦੇ ਵੀ ਓਨ੍ਹਾ ਦਾ ਸਨਮਾਨ ਜਾਂ ਸਤਿਕਾਰ ਨਹੀਂ ਕਰ ਪਾਓਂਗੇ।
- ਜੇਕਰ ਕੁੱਤੇ ਦੀ ਪੂਛ ਨੂੰ ਪੈਰ ਕਹੀਏ, ਤਾਂ ਕੁੱਤੇ ਦੇ ਕਿੰਨੇ ਪੈਰ ਹੋਏ? ਚਾਰ। ਪੂਛ ਨੂੰ ਪੈਰ ਕਹਿਣ ਤੇ ਉਹ ਪੈਰ ਨਹੀਂ ਹੋ ਜਾਂਦੀ।
- ਮੈਂ ਜੋ ਵੀ ਹਾਂ, ਜਾਂ ਹੋਣ ਦੀ ਇੱਛਾ ਰੱਖਦਾ ਹਾਂ, ਇਸਦਾ ਸਾਰਾ ਜਿੰਮਾ ਮੇਰੀ ਮਾਂ ਨੂੰ ਜਾਂਦਾ ਹੈ।
ਹਵਾਲੇ
[edit | edit source]ਬਾਹਰੀ ਕੜੀਆਂ
[edit | edit source]ਵਿਕੀਪੀਡੀਆ ਵਿੱਚWq/pa/ਅਬਰਾਹਮ ਲਿੰਕਨ ਦੇ ਬਾਰੇ ਹੋਰ ਜਾਣਕਾਰੀ ਮੌਜੂਦ ਹੈ |