Wy/pa/ਪਟਿਆਲਾ

Download GPX file for this article
30.34078876.395578Full screen dynamic map
From Wikimedia Incubator
< Wy‎ | pa

Wy/pa/ਪਟਿਆਲਾ


ਪਟਿਆਲਾ ਪੰਜਾਬ, ਭਾਰਤ ਵਿੱਚ ਇੱਕ ਸ਼ਹਿਰ ਹੈ। ਪਟਿਆਲਾ ਇੱਕ ਜੀਵੰਤ ਸ਼ਹਿਰ ਹੈ ਜੋ ਆਪਣੇ ਹੱਥਾਂ ਨਾਲ ਤਿਆਰ ਕੀਤੇ ਸਮਾਨ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ। ਜੁੱਤੀਆਂ, ਔਰਤਾਂ ਅਤੇ ਮਰਦਾਂ ਲਈ ਰਵਾਇਤੀ ਕਢਾਈ ਵਾਲੀਆਂ ਜੁੱਤੀਆਂ, ਪੂਰੀ ਦੁਨੀਆ ਵਿੱਚ ਪੰਜਾਬੀ ਡਾਇਸਪੋਰਾ ਨੂੰ ਨਿਰਯਾਤ ਕੀਤੀਆਂ ਜਾਂਦੀਆਂ ਹਨ।

ਸ਼ਾਹੀ ਸ਼ਹਿਰ ਪਟਿਆਲਾ[edit | edit source]

ਮਰਦਾ ਲਈ ਪੰਜਾਬੀ ਜੁੱਤੀ

ਪਟਿਆਲਾ ਇੱਕ ਸ਼ਾਹੀ ਸ਼ਹਿਰ ਹੈ। ਜਿਹੜਾ ਸਭਿਆਚਾਰ ਵਿਰਾਸਤ ਪੱਖੋ ਬਹੁਤ ਅਮੀਰ ਹੈ। ਇਸਦਾ ਇਤਿਹਾਸ 18 ਵੀਂ ਸਦੀਂ ਤੋਂ ਵੀ ਪੁਰਾਣਾ ਮੰਨਿਆ ਜਾਂਦਾ ਹੈ। ਇਸ ਸਮੇਂ ਹੀ ਬਾਬਾ ਆਲਾ ਸਿੰਘ ਜੀ ਨੇ ਮਾਲਵਾ ਖੇਤਰ ਵਿੱਚ ਇਸ ਸ਼ਾਹੀ ਸ਼ਹਿਰ ਦੀ ਨੀਂਹ ਰੱਖੀ। 1763 ਈ. ਵਿੱਚ ਆਲਾ ਸਿੰਘ ਜੀ ਨੇ ਪਟਿਆਲਾ ਵਿੱਚ ਇਕ ਕਿਲੇ ਦਾ ਨਿਰਮਾਣ ਕਰਵਾਇਆ ਜੋ ਕਿਲਾ ਮੁਬਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਾਬਾ ਆਲਾ ਸਿੰਘ ਜੀ ਦੀ ਮੌਤ ਤੋਂ ਦੌ ਸਾਲ ਬਾਅਦ ਉਹਨਾਂ ਦੇ ਨਾਮ ਅਧੀਨ ਇੱਕ ਕੁਰਸੀ ਸਥਾਪਿਤ ਕੀਤੀ ਗਈ। ਬ੍ਰਿਟਿਸ਼ ਸ਼ਾਸ਼ਨ ਕਾਲ ਦੀ ਸਥਾਪਨਾ ਤੋਂ ਬਾਅਦ ਇਸ ਕਿਲੇ ਵਿੱਚ ਸ਼ਾਹੀ ਪਰਿਵਾਰ ਲਗਾਤਾਰ ਰਹਿਣ ਇੱਥੇ ਵੱਸ ਗਏ ਸਨ। ਸਿੱਖ ਐਗਲੋਂ ਵਾਰ ਸਮੇਂ ਇਸ ਸ਼ਾਹੀ ਪਰਿਵਾਰ ਨੇ ਅੰਗਰੇਜ਼ਾਂ ਦਾ ਸਾਥ ਦਿਤਾ ਸੀ। ਇਸ ਤੋਂ ਬਾਅਦ ਇਸ ਸ਼ਹਿਰ ਨੂੰ ਸ਼ਾਹੀ ਸ਼ਹਿਰ ਦੇ ਨਾਮ ਨਾਲ ਦੁਨਿਆਂ ਭਰ ਵਿੱਚ ਜਾਣਿਆ ਜਾਣ ਲੱਗਾ ਅਜੋਕੇ ਸਮੇਂ ਵਿੱਚ ਪਟਿਆਲਾ ਹੱਥੀ ਬਣੀਆਂ ਵਸਤੁਆਂ ਦੇ ਤੌਰ ਤੇ ਜਾਣਿਆ ਜਾਣ ਲੱਗਾ ਹੈ। ਪਟਿਆਲਾ ਦੀ ਪੰਜਾਬੀ ਜੁੱਤੀ ਪੁਰੇ ਸੰਸਾਰ ਭਰ ਵਿੱਚ ਪ੍ਰਸਿੱਧ ਮੰਨੀ ਜਾਂਦੀ ਹੈ। ਇਹ ਜੁੱਤੀ ਔਰਤਾਂ ਅਤੇ ਮਰਦਾਂ ਦੋਨਾਂ ਲਈ ਹੀ ਬਣਾਈ ਜਾਂਦੀ ਹੈ। ਪਟਿਆਲਾ ਦਾ ਮੌਸਮ ਬਹੁਤ ਹੀ ਸੁਹਾਵਨਾ ਹੁੰਦਾ ਹੈ। ਖ਼ਾਸ ਕਰਕੇ ਪਟਿਆਲਾ ਸ਼ੈਲਾਨੀਆਂ ਦੇ ਘੁੰਮਣ ਲਈ ਦਿਸੰਬਰ ਤੋਂ ਮਾਰਚ ਤੱਕ ਬਹੁਕ ਹੀ ਚੰਗਾਂ ਮੌਸਮ ਸਮਝਿਆ ਜਾਂਦਾ ਹੈ। ਕਿਉਂਕੀ ਇਸ ਸਮੇਂ ਦੌਰਾਨ ਪਟਿਆਲਾ ਦਾ ਤਾਪਮਾਨ ਬਹੁਤ ਹੀ ਅਨੁਕੂਲ ਹੁੰਦਾ ਹੈ।

ਪਹੁੰਚ[edit | edit source]

Map
Map of ਪਟਿਆਲਾ

ਪਟਿਆਲਾ ਪਹੁੰਚਣ ਦੀ ਰੂਪ ਰੇਖਾ[edit | edit source]

ਪਟਿਆਲਾ ਆਉਣ ਲਈ ਸਭ ਤੋਂ ਪਹਿਲਾਂ ਤੁਸੀਂ ਚੰਡੀਗੜ੍ਹ ਆਉ ਕਿਉਂਕੀ ਪਟਿਆਲਾ ਆਉਣ ਲਈ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਦਾ ਹੀ ਪੈਦਾ ਹੈ। ਚੰਡੀਗੜ੍ਹ ਪਹੁੰਚ ਕੇ ਤੁਸੀਂ 800 ਤੋਂ 1000 ਰੁਪਏ ਤੱਕ ਕੋਈ ਵੀ ਟੈਕਸੀ ਲੈ ਕੇ ਪਟਿਆਲਾ ਪਹੁੰਚ ਸਕਦੇ ਹੋ।

ਰੇਲ ਰਾਹੀਂ[edit | edit source]

ਪਟਿਆਲਾ ਪਹੁੰਚਣ ਲਈ 1 railway station.

ਪਟਿਆਲਾ ਸ਼ਹਿਰ ਚੰਗੀ ਤਰ੍ਹਾਂ ਰੇਲ ਸੇਵਾ ਨਾਲ ਨਹੀਂ ਜੁੜਿਆ ਹੋਇਆ ਕਿਉਂਕੀ ਇਹ ਮੁੱਖ ਰੇੇਲ ਲਾਇਨ ਉੱਪਰ ਸਥਿਤ ਨਹੀਂ ਹੈ। ਇੱਥੇ ਆਉਣ ਲਈ ਸਿਰਫ਼ ਦਿੱਲੀ ਬਠਿੰਡਾ ਇੰਟਰ ਸਿਟੀ ਰੇਲ ਸਭ ਤੋਂ ਢੁੱਕਵੀਂ ਹੈ।

ਖਾਸ਼ ਤੌਰ ਤੇ ਦਾਦਰ ਅੰਮ੍ਰਿਤਸਰ ਐਕਸਪ੍ਰੈਸ ਸਭ ਤੋਂ ਵਧਿਆ ਹੈ ਜਿਹੜੀ ਮੁੰਬਈ ਤੋਂ ਆਉਂਦੀ ਹੈ। ਇਸ ਤੋਂ ਬਿਨਾਂ ਹੋਰ ਵੀ ਇੰਟਰ ਸਿਟੀ ਰੇਲਾਂ ਹਨ ਜੋ ਪਟਿਆਲਾ ਲਈ ਆਉਂਦੀਂਆਂ ਹਨ।

ਇੱਥੇ ਆਉਣ ਲਈ ਸਭ ਤੋਂ ਢੁੱਕਵੀ ਰੇਲ ਸੇਵਾ ਅੰਬਾਲਾ ਰੇਲਵੇ ਸਟੇਸ਼ਨ ਤੋਂ ਹੈ। ਜਿੱਥੇ ਕਈ ਰੇਲਾਂ ਭਾਰਤ ਦੇ ਹਰ ਸਥਾਨ ਤੋਂ ਅੰਬਾਲਾ ਲਈ ਆਉਂਦੀਆਂ ਹਨ। ਅੰਬਾਲਾ ਤੋਂ ਤੁਸੀ ਬੱਸ ਜਾਂ ਟੈਕਸੀ ਰਾਹੀਂ ਬੜੇ ਆਰਾਮ ਨਾਲ ਪਟਿਆਲਾ ਆ ਸਕਦੇ ਹੋ। ਅੰਬਾਲਾਂ ਤੋਂ ਪਟਿਆਲੇ ਦੀ ਦੂਰੀ 60 ਕਿਲੋਮੀਟਰ ਦੀ ਹੈ। ਇਸ ਸਫ਼ਰ ਦਾ ਟੈਰਸੀ ਰਾਹੀਂ ਕੁੱਲ ਖਰਚ 800 ਤੋਂ 1000 ਰੁਪਏ ਤੱਕ ਹੈ।

ਅੱਗੇ ਜਾਓ[edit | edit source]

Create category