Wq/pa/ਗੌਤਮ ਬੁੱਧ

From Wikimedia Incubator
< Wq‎ | pa
Wq > pa > ਗੌਤਮ ਬੁੱਧ
ਗੌਤਮ ਬੁੱਧ

ਮਹਾਤਮਾ ਬੁੱਧ ਜਾਂ ਸਿਧਾਰਥ ਗੌਤਮ ਬੁੱਧ (ਅੰਗਰੇਜ਼ੀ: Gautama Buddha, ਸੰਸਕ੍ਰਿਤ: सिद्धार्थ गौतम बुद्ध; 563 ਬੀਸੀ - 483 ਬੀਸੀ) ਬੁੱਧ ਧਰਮ ਦੇ ਮੋਢੀ ਅਤੇ ਧਾਰਮਿਕ ਗੁਰੂ ਸਨ।

ਕਥਨ[edit | edit source]

  • ਨਫ਼ਰਤ, ਨਫ਼ਰਤ ਨਾਲ ਖ਼ਤਮ ਨਹੀਂ ਹੁੰਦੀ। ਨਫ਼ਰਤ ਪਿਆਰ ਨਾਲ ਸ਼ਾਂਤ ਹੁੰਦੀ ਹੈ।
  • ਤੁਹਾਡੇ ਕਸ਼ਟਾਂ ਦਾ ਕਾਰਨ ਭਾਵੇਂ ਕੁਝ ਵੀ ਨਾ ਹੋਵੇ, ਦੂਜਿਆਂ ਨੂੰ ਠੇਸ ਨਾ ਪਹੁੰਚਾਓ।
  • ਕੇਵਲ ਰੁੱਖ ਹੀ ਉਹ ਜੀਵ ਹਨ ਜੋ ਆਪਣੇ ਹਤਿਆਰਿਆਂ ਨੂੰ ਵੀ ਠੰਡੀ ਛਾਂ ਦਿੰਦੇ ਹਨ।
  • ਸ਼ਰਨ ਖੁਸ਼ੀ ਦਾ ਮੂਲ ਹੈ।
  • ਜਦੋਂ ਨਿਆਂ, ਨੇਕੀ ਅਤੇ ਧਰਮ ਨੂੰ ਖ਼ਤਰਾ ਹੋਵੇ ਤਾਂ ਜੰਗ ਤੋਂ ਨਾ ਘਬਰਾਓ। ਇਸ ਸਮੇਂ ਕਾਇਰ ਬਣ ਕੇ ਨਾ ਬੈਠੋ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕ੍ਰੋਧ ਨੂੰ ਦਯਾ ਨਾਲ ਅਤੇ ਬੁਰਾਈ ਨੂੰ ਭਲਾਈ ਨਾਲ ਜਿੱਤੇ।
  • ਜਿਵੇਂ ਉੱਬਲਦੇ ਪਾਣੀ ਵਿੱਚ ਆਪਣਾ ਪਰਛਾਵਾਂ ਨਹੀਂ ਦਿਸਦਾ, ਓਵੇਂ ਹੀ ਗੁੱਸੇ ਵਿੱਚ ਵੀ ਆਪਣਾ ਭਲਾ ਨਜ਼ਰ ਨਹੀਂ ਆਉਂਦਾ।
  • ਸੱਚ ਉਹ ਹੈ, ਜਿਸ ਨੂੰ ਸਾਡੀਆਂ ਇੰਦਰੀਆਂ ਅਨੁਭਵ ਕਰਦੀਆਂ ਹਨ।
  • ਕਿਉਂਕਿ ਮਾਰਗ-ਦਰਸ਼ਕ ਦੀ ਨਕਲ ਹੁੰਦੀ ਹੈ, ਇਸ ਲਈ ਜੇ ਮੁਖੀਆ ਸਦਾਚਾਰਕ ਹੋਣਗੇ ਤਾਂ ਦੂਸਰੇ ਵੀ ਸਦਾਚਾਰੀ ਹੁੰਦੇ ਹਨ।
  • ਮਨੁੱਖੀ ਆਜ਼ਾਦੀ ਦੇ ਨਾਲ-ਨਾਲ ਸੱਚ ਵੀ ਸਮਾਜ ਦੀ ਪ੍ਰਗਤੀ ਲਈ ਜ਼ਰੂਰੀ ਹੈ।
  • ਸਾਰੇ ਸੰਗਠਨਾਂ ਵਿੱਚ ਵਿਗਾਡ਼ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਅਣਥੱਕ ਯਤਨ ਕਰਨੇ ਚਾਹੀਦੇ ਹਨ।
  • ਗਲਤ ਫ਼ਹਿਮੀ ਬਹਿਸ ਨਾਲ ਨਹੀਂ, ਚਤੁਰਾਈ, ਸੁਲਾਹ-ਸਫ਼ਾਈ ਤੇ ਦੂਸਰੇ ਆਦਮੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਨਾਲ ਦੂਰ ਹੁੰਦੀ ਹੈ।
  • ਚਿੰਤਾ ਅਤੇ ਨਫ਼ਰਤ ਮਨੁੱਖ ਦੇ ਦੋ ਵੱਡੇ ਦੁਸ਼ਮਣ ਹਨ। ਇਹਨਾਂ ਤੋਂ ਬਚਣਾ ਚਾਹੀਦਾ ਹੈ।
  • ਵਿਚਕਾਰਲਾ ਰਸਤਾ ਹੀ ਉੱਤਮ ਮਾਰਗ ਹੈ।
  • ਮਨੁੱਖ ਦੇ ਮੌਜੂਦਾ ਜੀਵਨ ਵਿੱਚ ਦੁੱਖ-ਸੁੱਖ ਅਮੀਰੀ ਗਰੀਬੀ ਹਾਲਾਤ ਨਾ ਨਤੀਜਾ ਹਨ ਨਾ ਕਿ ਪਿਛਲੇ ਜਨਮਾਂ ਦੇ ਕਰਮਾਂ ਦਾ ਫ਼ਲ।
  • ਤੀਰਥਾਂ ਦਾ ਜਲ ਪਾਪ ਨੂੰ ਪਵਿੱਤਰ ਨਹੀਂ ਕਰਦਾ।
  • ਪਾਪ ਦੀ ਦਲਦਲ ਵਿੱਚ ਜਦੋਂ ਇੱਕ ਵਾਰ ਡਿੱਗੇ ਤਾਂ ਫੇਰ ਥੱਲੇ ਹੀ ਥੱਲੇ ਜਾਓਗੇ।
  • ਗਰੀਬੀ ਸਭ ਤੋਂ ਵੱਡਾ ਰੋਗ ਹੈ। ਮਨੁੱਖ ਨੂੰ ਇਸ ਦਾ ਅੰਤ ਕਰਨ ਲਈ ਮਿਹਨਤ ਅਤੇ ਸੰਘਰਸ਼ ਕਰਨਾ ਚਾਹੀਦਾ ਹੈ। ਮਨੁੱਖ ਪਹਿਲਾਂ ਆਪਣੇ ਆਪ ਨੂੰ ਸਹੀ ਰਾਹ 'ਤੇ ਲਿਆਵੇ ਅਤੇ ਫਿਰ ਦੂਸਰਿਆਂ ਨੂੰ ਉਪਦੇਸ਼ ਦੇਵੇ।
  • ਹਰ ਇੱਕ ਆਦਮੀ ਵਿੱਚ ਚੇਤਨਾ ਹੁੰਦੀ ਹੈ। ਚੰਗੇ ਮਾਡ਼ੇ ਦੀ ਸੋਝੀ ਹੁੰਦੀ ਹੈ। ਇਸ ਲਈ ਬਿਨਾਂ ਕਿਸੇ ਗੈਬੀ ਸ਼ਕਤੀ ਦਾ ਸਹਾਰਾ ਲੈਂਦਿਆਂ ਸਾਨੂੰ ਆਪਣੇ ਦੀਪਕ ਆਪ ਬਣਨਾ ਚਾਹੀਦਾ ਹੈ। ਅਸੀਂ ਖੁਦ ਹੀ ਸਮਾਜ ਦੇ ਸਿਰਜਕ ਹਾਂ। ਚੰਗਾ ਸਮਾਜ ਸਿਰਜਣ ਲਈ ਸਾਨੂੰ ਆਪਣੀਆਂ ਤ੍ਰਿਸ਼ਨਾਵਾਂ ਨੂੰ ਕਾਬੂ ਵਿੱਚ ਰੱਖਣਾ ਪਵੇਗਾ। ਤ੍ਰਿਸ਼ਨਾਵਾਂ ਨੂੰ ਨਾ ਹੀ ਦਬਾਉਣਾ ਤੇ ਖ਼ਤਮ ਕਰਨਾ ਹੈ, ਨਾ ਹੀ ਖੁੱਲ੍ਹਾ ਜਾਂ ਬੇ-ਲਗਾਮ ਛੱਡਣਾ ਹੈ। ਬੇ-ਲਗਾਮ ਅਤੇ ਦਬਾਈਆਂ ਹੋਈਆਂ ਤ੍ਰਿਸ਼ਨਾਵਾਂ ਹੀ ਸਮਾਜ ਲਈ ਦੁੱਖ ਦਾ ਕਾਰਨ ਬਣਦੀਆਂ ਹਨ।
  • ਜੋ ਹਿੰਸਾ ਵਿੱਚ ਵਿਸ਼ਵਾਸ਼ ਰੱਖਦੇ ਹਨ, ਉਹ ਮਨੁੱਖਤਾ ਦੇ ਦੁਸ਼ਮਣ ਹਨ।

ਹਵਾਲੇ[edit | edit source]

  • "ਕਿਤਾਬ:ਮਹਾਨ ਵਿਚਾਰ ਕੋਸ਼, ਸੰਗ੍ਰਿਹ ਕਰਤਾ:ਹਰਮਿੰਦਰ ਸਿੰਘ ਹਾਂਸ, ਪੰਨਾ ਨੰਬਰ:23/24"