Jump to content

Wq/pa/ਹੱਕ

From Wikimedia Incubator
< Wq | pa
Wq > pa > ਹੱਕ
  1. ਜਿਹੜਾ ਵਿਅਕਤੀ ਕੁਦਰਤ ਪਾਸੋਂ ਦਿਨਾਂ ਤੇ ਰਾਤਾਂ ਦੀ ਦਾਤ ਲੈਣ ਦੇ ਯੋਗ ਹੈ ਉਹ ਤੁਹਾਡੇ ਕੋਲੋਂ ਹੋਰ ਸਾਰਾ ਕੁਝ ਲੈਣ ਦੇ ਵੀ ਲਾਇਕ ਹੈ। ਜਿਹੜਾ ਵਿਅਕਤੀ ਜੀਵਨ ਦੇ ਸਾਗਰ ਵਿੱਚੋਂ ਪਾਣੀ ਪੀਣ ਦਾ ਹੱਕਦਾਰ ਹੈ, ਉਹ ਤੁਹਾਡੀ ਛੋਟੀ ਜਹੀ ਕੂਲ ਵਿੱਚੋਂ ਆਪਣਾ ਛੰਨਾ ਭਰਨ ਦਾ ਅਧਿਕਾਰ ਵੀ ਰੱਖਦਾ ਹੈ। -ਖ਼ਲੀਲ ਜਿਬਰਾਨ ਪੈਗੰਬਰ
  2. ਅਧਿਕਾਰ ਉਹਨਾਂ ਸਮਾਜਿਕ ਅਵਸਥਾਵਾਂ ਦਾ ਨਾਂ ਹੈ ਜਿਹਨਾਂ ਤੋਂ ਬਿਨਾਂ ਕੋਈ ਵਿਅਕਤੀ ਪੂਰਨ ਤੌਰ ਤੇ ਵਿਕਾਸ ਨਹੀਂ ਕਰ ਸਕਦਾ। -ਲਾਸਕੀ
  3. ਅਧਿਕਾਰ ਉਹ ਮੰਗ ਹੈ ਜਿਸਨੂੰ ਸਮਾਜ ਪ੍ਰਵਾਨ ਕਰਦਾ ਹੈ ਅਤੇ ਰਾਜ ਲਾਗੂ ਕਰਦਾ ਹੈ। -ਬੋਸਾਂਕੇ
  4. ਹੱਕਾਂ ਤੋਂ ਬਿਨਾਂ ਕਾਨੂੰਨ ਘੜਨੀਆਂ ਕੌਂਸਲਾਂ ਅਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਆਨਰੇਬਲ ਕਹਿਣਾ ਅਜਿਹਾ ਹੈ ਜਿਹਾ ਕਿ ਬਿਨਾਂ ਸੁਗੰਧੀ ਤੋਂ ਕਾਗਜ਼ੀ ਫੁੱਲ ਨੂੰ ਫੁੱਲ ਕਹਿਣਾ। -ਅਗਿਆਤ
  5. ਹੱਕ ਅਤੇ ਫ਼ਰਜ਼ ਹਮੇਸ਼ਾਂ ਹੱਥ ਵਿੱਚ ਹੱਥ ਪਾ ਕੇ ਚਲਦੇ ਹਨ। -ਅਗਿਆਤ