Jump to content

Wq/pa/ਹਿੰਮਤ

From Wikimedia Incubator
< Wq | pa
Wq > pa > ਹਿੰਮਤ
  1. ਜੇਕਰ ਹਿੰਮਤ ਕਰਨ ਤੇ ਵੀ ਧਨ-ਦੌਲਤ ਪ੍ਰਾਪਤ ਨਾ ਹੋਵੇ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਆਪਣੇ ਆਪ ਨੂੰ ਬਦਕਿਸਮਤ ਸਮਝਣਾ ਚਾਹੀਦਾ ਹੈ। ਮਨੁੱਖ ਨੂੰ ਅੰਤਮ ਸਾਹ ਤੱਕ ਉੱਨਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਖੁਸ਼ਹਾਲੀ ਨੂੰ ਕਦੇ ਵੀ ਦੁਰਲੱਭ ਨਹੀਂ ਸਮਝਣਾ ਚਾਹੀਦਾ। -ਮਨੂ ਮਨੂ ਸਿਮ੍ਰਿਤੀ
  2. ਹਿੰਮਤੀ ਨੂੰ ਕਿਸੇ ਚੀਜ਼ ਦਾ ਭਾਰ ਨਹੀਂ ਲਗਦਾ ਅਤੇ ਉਨ੍ਹਾਂ ਲਈ ਕੋਈ ਥਾਂ ਦੂਰ ਨਹੀਂ ਹੁੰਦੀ, ਵਿਦਵਾਨਾਂ ਲਈ ਕੋਈ ਦੇਸ ਪਰਦੇਸ ਨਹੀਂ ਹੁੰਦਾ ਤੇ ਮਿੱਠ ਬੋਲੜੇ ਦਾ ਕੋਈ ਦੁਸ਼ਮਣ ਨਹੀਂ ਹੁੰਦਾ। -ਚਾਣਕਯ ਚਾਣਕਯ ਨੀਤੀ
  3. ਹੌਂਸਲੇ ਨਾਲ ਸ਼ੇਰ ਦੀ ਗੁਫ਼ਾ ਵਿਚ ਜਾਣ ਵਾਲੇ ਵਿਅਕਤੀ ਨੂੰ ਹੀ ਰਾਜ ਮੋਤੀ ਮਿਲਦੇ ਹਨ। ਗਿੱਦੜ ਦੀ ਗੁਫ਼ਾ ਵਿੱਚ ਜਾਣ ਵਾਲੇ ਨੂੰ ਵਛੜੇ ਦੀ ਪੂਛ ਜਾਂ ਗਧੇ ਦਾ ਚੰਮ ਹੀ ਮਿਲਦਾ ਹੈ। -ਚਾਣਕਯ ਚਾਣਕਯ ਨੀਤੀ
  4. ਸਾਡੀ ਸਭ ਤੋਂ ਵੱਡੀ ਸ਼ਾਨ ਕਦੇ ਨਾ ਡਿੱਗਣ ਵਿਚ ਨਹੀਂ ਹੈ, ਸਗੋਂ ਡਿੱਗ ਕੇ ਹਰ ਵਾਰ ਉਠਣ ਵਿਚ ਹੈ। -ਕਨਫਿਊਸ਼ਿਅਸ
  5. ਅਸੰਭਵ ਸ਼ਬਦ ਕੇਵਲ ਮੂਰਖਾਂ ਦੇ ਸ਼ਬਦ-ਕੋਸ਼ ਵਿੱਚ ਮਿਲਦਾ ਹੈ। -ਨੈਪੋਲੀਅਨ