Jump to content

Wq/pa/ਸੁਤੰਤਰਤਾ

From Wikimedia Incubator
< Wq | pa
Wq > pa > ਸੁਤੰਤਰਤਾ
  1. ਸੁਤੰਤਰਤਾ ਸੁੱਖ ਦਾ ਸਾਧਨ ਹੈ ਅਤੇ ਗੁਲਾਮੀ ਦੁੱਖ ਦਾ ਕਾਰਨ। ਸੰਖੇਪ ਵਿੱਚ ਸੁੱਖ ਅਤੇ ਦੁੱਖ ਦੀ ਇਹੋ ਪਰਿਭਾਸ਼ਾ ਸਮਝੋ। -ਮਨੂ ਮਨੂ ਸਿਮ੍ਰਿਤੀ
  2. ਸੁਤੰਤਰਤਾ ਉਹ ਕੁਝ ਕਰਨ ਦੀ ਸ਼ਕਤੀ ਵਿੱਚ ਹੁੰਦੀ ਹੈ ਜਿਸਦੀ ਕਿ ਕਾਨੂੰਨ ਆਗਿਆ ਦਿੰਦਾ ਹੈ। -ਸਿਸਰੋ
  3. ਆਜ਼ਾਦੀ ਦਾ ਅਰਥ ਹੈ: ਰਾਜਸੱਤਾ ਵਿਚ ਹਿੱਸੇਦਾਰ ਹੋਣਾ। -ਸਿਸਰੋ
  4. ਮਨੁੱਖ ਸੁਤੰਤਰ ਜਨਮਦਾ ਹੈ ਪਰ ਉਹ ਹਰ ਥਾਂ ਜ਼ੰਜੀਰਾਂ ਵਿਚ ਜਕੜਿਆ ਰਹਿੰਦਾ ਹੈ। -ਰੂਸੋ ਸੋਸ਼ਲ ਕਾਨਟਰੈਕਟ
  5. ਕਾਨੂੰਨ ਨੇ ਕਦੀ ਵੀ ਕੋਈ ਮਹਾਨ ਵਿਅਕਤੀ ਪੈਦਾ ਨਹੀਂ ਕੀਤੇ, ਪਰ ਸੁਤੰਤਰਤਾ ਬਹੁਤ ਵੱਡੇ ਅਤੇ ਉੱਚੇ ਮਨੁੱਖਾਂ ਦੀ ਜਨਮਦਾਤੀ ਹੈ। -ਸ਼ਿਲਰ
  6. ਸੱਚ ਤਾਂ ਇਹ ਹੈ ਕਿ ਜਿਸ ਨੂੰ ਤੁਸੀਂ ਸੁਤੰਤਰਤਾ ਆਖਦੇ ਹੋ, ਉਹ ਸਭ ਤੋਂ ਮਜ਼ਬੂਤ ਜ਼ੰਜੀਰ ਹੈ, ਭਾਵੇਂ ਇਸ ਦੀਆਂ ਕੜੀਆਂ ਧੁੱਪੇ ਲਿਸ਼ਕਾਂ ਮਾਰਦੀਆਂ ਹਨ ਤੇ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀਆਂ ਹਨ। -ਖ਼ਲੀਲ ਜਿਬਰਾਨ ਪੈਗੰਬਰ
  7. ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ। -ਬਾਲ ਗੰਗਾਧਰ ਤਿਲਕ
  8. ਤੁਸੀਂ ਮੈਨੂੰ ਖੂਨ ਦੇਵੋ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। -ਸੁਭਾਸ਼ ਚੰਦਰ ਬੋਸ