Wq/pa/ਸਪੇਨੀ ਕਹਾਵਤਾਂ
Appearance
- ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ, ਉਸ ਨੂੰ ਸਹਿਣ ਕਰਨਾ ਸਿਖੋ।
- ਇੱਕ ਵਿਅਕਤੀ ਜੋ ਆਪਣੀ ਸਿਹਤ ਦੀ ਦੇਖਭਾਲ ਲਈ ਸਮਾਂ ਨਹੀਂ ਕੱਢਦਾ, ਇੱਕ ਅਜਿਹੇ ਮਿਸਤਰੀ ਵਰਗਾ ਹੈ ਜੋ ਆਪਣੇ ਸੰਦਾਂ ਦੀ ਦੇਖਭਾਲ ਵਿੱਚ ਰੁੱਝਿਆ ਹੋਇਆ ਹੈ।
- ਇੱਕ ਸੁੰਦਰ ਔਰਤ ਜਾਂ ਤਾਂ ਮੂਰਖ ਹੁੰਦੀ ਜਾਂ ਹੰਕਾਰੀ।
- ਇੱਕ ਛਟਾਂਕ ਖੂਨ, ਇੱਕ ਕਿਲੋ ਦੋਸਤੀ ਨਾਲੋਂ ਵੱਧ ਕੀਮਤੀ ਹੁੰਦਾ ਹੈ।
- ਮਾਲ ਭਾਵੇਂ ਕਿਹੋ ਜਿਹਾ ਵੀ ਹੋਵੇ, ਹੌਂਕਾ ਉੱਚਾ ਹੀ ਲਗਾਉਣਾ ਚਾਹੀਦਾ ਹੈ।
- ਉਹ ਜਿੱਤ ਮਹਾਨ ਹੁੰਦੀ ਹੈ, ਜਿਹੜੀ ਬਿਨਾਂ ਖ਼ੂਨ-ਖ਼ਰਾਬੇ ਤੋਂ ਮਿਲਦੀ ਹੈ।
- ਜੋ ਸਾਨੂੰ ਪਸੰਦ ਹੈ, ਜ਼ਰੂਰੀ ਨਹੀਂ ਕਿ ਉਹ ਸਾਨੂੰ ਮਿਲ ਜਾਵੇ, ਇਸ ਲਈ ਜੋ ਮਿਲਦਾ ਹੈ, ਉਸਨੂੰ ਹੀ ਪਸੰਦ ਕਰ ਲੈਣਾ ਚਾਹੀਦਾ ਹੈ।