Wq/pa/ਰੋਟੀ
Appearance
ਰੋਟੀ ਇੱਕ ਮੁੱਖ ਖੁਰਾਕ ਹੈ, ਜੋ ਆਟੇ ਅਤੇ ਪਾਣੀ ਦੇ ਗੁੰਦੇ ਹੋਏ ਮਿਸ਼ਰਣ ਨੂੰ ਪਕਾ ਕੇ ਤਿਆਰ ਕੀਤੀ ਜਾਂਦੀ ਹੈ। ਇਸ ਨੂੰ ਦਿਨ ਦੇ ਕਿਸੇ ਵੀ ਵੇਲੇ ਭੋਜਨ ਵਜੋਂ ਪਰੋਸਿਆ ਜਾ ਸਕਦਾ ਹੈ, ਹਲਕੇ ਨਾਸ਼ਤੇ ਵਜੋਂ ਖਾਧਾ ਜਾ ਸਕਦਾ ਹੈ ਅਤੇ ਕਈ ਹੋਰ ਪਕਵਾਨਾਂ ਵਿੱਚ ਇੱਕ ਸਮੱਗਰੀ ਵਜੋਂ ਵੀ ਵਰਤਿਆ ਜਾਂਦਾ ਹੈ। ਇਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਅਤੇ ਮਨੁੱਖਤਾ ਦੇ ਸਭ ਤੋਂ ਪੁਰਾਤਨ ਭੋਜਨਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।
ਕਥਨ
[edit | edit source]- ਚੰਗੀ ਰੋਟੀ ਸਾਰੇ ਭੋਜਨਾਂ ਵਿੱਚੋਂ ਸਭ ਤੋਂ ਮੂਲ ਅਤੇ ਤਸੱਲੀਬਖ਼ਸ਼ ਭੋਜਨ ਹੈ; ਅਤੇ ਤਾਜ਼ੇ ਮੱਖਣ ਨਾਲ ਖਾਧੀ ਚੰਗੀ ਰੋਟੀ ਸਭ ਤੋਂ ਵੱਡੀ ਦਾਵਤ ਹੈ।
- ਜੇਮਜ਼ ਬੀਅਰਡ, ਦ ਸੂਪ ਐਂਡ ਬ੍ਰੈੱਡ ਕੁੱਕਬੁੱਕ: ਮੋਰ ਦੈਨ 100 ਸੀਜ਼ਨਲ ਪੇਅਰਿੰਗਜ਼ ਫਾਰ ਸਿੰਪਲ ਪੰਨਾ 7 ਵਿੱਚ
- “ਜਿਸ ਕੋਲ ਰੋਟੀ ਹੈ, ਉਸ ਲਈ ਦੁੱਖ ਵੀ ਹੌਲੇ ਹੋ ਜਾਂਦੇ ਹਨ।”
- ਸਪੇਨੀ ਕਹਾਵਤ
- “ਜੇ ਕਿਸੇ ਦੇਸ਼ ਦੀ ਰੋਟੀ ਦਾ ਸਵਾਦ ਕਲੀਨੈਕਸ (ਕਾਗਜ਼ੀ ਰੁਮਾਲ) ਵਰਗਾ ਹੋਵੇ, ਤਾਂ ਉਸ ਨੂੰ ਮਹਾਨ ਦੇਸ਼ ਕਿਵੇਂ ਕਿਹਾ ਜਾ ਸਕਦਾ ਹੈ?”
- ਜੂਲੀਆ ਚਾਈਲਡ ਅਮਰੀਕੀ ਰਸੋਈਏ, ਲੇਖਿਕਾ ਅਤੇ ਟੈਲੀਵਿਜ਼ਨ ਸ਼ਖ਼ਸੀਅਤ
- “ਜੌਂ ਤੋਂ ਬਣੀ ਰੋਟੀ ਦੇ ਮੁਕਾਬਲੇ ਕਣਕ ਦੀ ਰੋਟੀ ਵਧੇਰੇ ਪੋਸ਼ਣ ਦਿੰਦੀ ਹੈ, ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ ਅਤੇ ਹਰ ਤਰ੍ਹਾਂ ਨਾਲ ਬਿਹਤਰ ਮੰਨੀ ਜਾਂਦੀ ਹੈ।”
- Diphilus ਇੱਕ ਪ੍ਰਾਚੀਨ ਯੂਨਾਨੀ ਨਾਟਕਕਾਰ, ਉਨ੍ਹਾਂ ਨਾਲ ਜੋੜਿਆ ਗਿਆ ਇਹ ਕਥਨ।
- “ਵਧੀਆ ਰੋਟੀ ਦੇ ਪੱਕਣ ਦੀ ਖੁਸ਼ਬੂ, ਨਰਮ ਧਾਰਾ ਦੇ ਮਿੱਠੇ ਰੌਲੇ ਵਾਂਗ, ਮਾਸੂਮੀਅਤ ਅਤੇ ਖ਼ੁਸ਼ੀ ਦੀਆਂ ਭਾਵਨਾਵਾਂ ਨੂੰ ਜਗਾਉਣ ਵਿੱਚ ਐਨੀ ਅਦਭੁੱਤ ਹੈ ਕਿ ਉਸ ਦਾ ਵਰਣਨ ਕਰਨਾ ਮੁਸ਼ਕਲ ਹੈ...”
- M.F.K. Fisher, in La Belle Cuisine - Bread Recipe of the Day