Wq/pa/ਪੰਜਾਬੀ ਅਖਾਣ/ੲ
Appearance
- ਇਸ ਹੱਥ ਦੇ ਤੇ ਉਸ ਹੱਥ ਲੈ
- ਇਸ਼ਕ ਸ਼ਰ੍ਹਾ ਦਾ ਵੈਰ
- ਇਸ਼ਕ ਹੁਸਨ ਨੂੰ ਸੱਤਾਂ ਕੋਠੜੀਆਂ ਵਿੱਚੋਂ ਲੱਭ ਲੈਂਦਾ ਹੈ
- ਇਸ਼ਕ ਕਰੇ ਅਮੀਰ ਜਾਂ ਕਰੇ ਫ਼ਕੀਰ
- ਇਸ਼ਕ ਤੇ ਹੋਸ਼ ਮੁਹੰਮਦ ਬਖਸ਼ਾ ਕਦੇ ਨਾ ਬਹਿੰਦੇ ਰਲਕੇ
- ਇਸ਼ਕ ਨਾ ਜਾਣੇ ਜ਼ਾਤ ਕੁਜ਼ਾਤ, ਤੇਹ ਨਾ ਜਾਣੇ ਧੋਬੀ ਘਾਟ, ਭੁੱਖ ਨਾ ਜਾਣੇ ਬੇਹਾ ਭਾਤ, ਨੀਂਦ ਨਾ ਜਾਣੇ ਟੁੱਟੀ ਖਾਟ
- ਇਸ਼ਕ ਮਿਜਾਜ਼ੀ, ਤਿਲਕਣ ਬਾਜ਼ੀ
- ਇਸ਼ਕ ਮੁਸ਼ਕ ਖਾਂਸੀ ਖੁਰਕ, ਖੂਨ ਖੌਹਰ, ਮਦ, ਪਾਨ;ਆਠ ਛਿਪਾਏ ਨਾ ਛਿਪਣ, ਪ੍ਰਗਟ ਹੋਣ ਨਿਦਾਨ
- ਇਹ ਸੰਸਾਰ ਕਾਲ ਦਾ ਖਾਜਾ, ਜੈਸਾ ਮੰਗਤਾ ਤੈਸਾ ਰਾਜਾ
- ਇਹ ਕਿਹੜਾ ਕੁੰਭ ਦਾ ਮੇਲਾ ਹੈ ਜਿਹੜਾ ਬਾਰ੍ਹੀਂ ਵਰ੍ਹੀਂ ਆਊ
- ਇਹ ਜੱਗ ਸ਼ੀਸ਼ਾ ਆਰਸੀ, ਜੋ ਵੇਖੇ ਸੋ ਦੱਸੇ