Wq/pa/ਪੰਜਾਬੀ ਅਖਾਣ/ਯ
Appearance
- ਯਰਾਨੇ ਲਾਉਣੇ ਊਠਾਂ ਵਾਲਿਆਂ ਨਾਲ ਤੇ ਬੂਹੇ ਰੱਖਣੇ ਭੀੜੇ: ਜੇ ਕੋਈ ਸਧਾਰਨ ਹੈਸੀਅਤ ਦਾ ਆਦਮੀ ਵੱਡੇ ਲੋਕਾਂ ਨਾਲ ਯਰਾਨੇ ਗੰਢ ਲਵੇ, ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਕਰਨੋਂ ਘੇਸ ਵੱਟੇ, ਉਸ ਬਾਰੇ ਕਹਿੰਦੇ ਹਨ।
- ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ: ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿੱਟਰ ਜਾਵੇ, ਤਾਂ ਕਹਿੰਦੇ ਹਨ।
- ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ: ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਕਰੀਏ। ਚੰਗੇ ਮਿੱਤਰ ਆਪਣੇ ਮਿੱਤਰਾਂ ਦੇ ਐਬਾਂ ਨੂੰ ਅਣਡਿੱਠਾ ਕਰ ਕੇ ਮਿੱਤਰਤਾ ਨਿਭਾਉਂਦੇ ਹਨ।
- ਯਾਰਾਂ ਨਾਲ ਬਹਾਰਾਂ: ਜ਼ਿੰਦਗੀ ਜਿਉਣ ਦਾ ਸੁਆਦ ਉਦੋਂ ਹੀ ਆਉਂਦਾ ਹੈ ਜਦੋਂ ਸੱਜਣ-ਮਿੱਤਰ ਨਾਲ ਹੋਣ।