Jump to content

Wq/pa/ਪੰਜਾਬੀ ਅਖਾਣ/ਦ

From Wikimedia Incubator
  1. ਦਸਤਰਖ਼ਾਨ ਤੇ ਬੁਲਾਇਆ ਸੌ ਐਬ, ਨਾ ਬੁਲਾਇਆ ਇੱਕ ਐਬ
  2. ਦਸਤਾਰ ਤੇ ਗੁਫ਼ਤਾਰ ਸਭ ਦੀ ਅਲੱਗ
  3. ਦਸਾਂ ਦਾ ਮੁੰਡਾ, ਵੀਹਾਂ ਦਾ ਛਣਕਣਾ
  4. ਦਹਿਸਰ ਮਾਰਿਆ ਘਰ ਦੇ ਭੇਤ ਨੇ
  5. ਦਹੀਂ ਦੇ ਭੁਲੇਖੇ ਕਪਾਹ ਨਹੀਂ ਖਾ ਲਈਦੀ
  6. ਦਗਾਬਾਜ਼ ਦੀ ਏਹੋ ਨਿਸ਼ਾਨੀ, ਢਿੱਡੋਂ ਖੋਟਾ ਮਿੱਠੀ ਬਾਣੀ