Wq/pa/ਪੰਜਾਬੀ ਅਖਾਣ/ਥ
Appearance
- ਥਲ ਊਠਾਂ ਜਲ ਬੇੜੀਆਂ ਮਹੀਂ ਦਰਿਆ ਦੇ ਕੰਨ੍ਹ; ਆਤਣ ਬੈਠੀਆਂ ਛੋਹਰੀਆਂ ਬੂਹੇ ਬੈਠੀ ਜੰਞ, ਪੰਜਾਂ ਦਾ ਇੱਕੋ ਵੰਨ
- ਥਲ ਊਠਾਂ, ਜਲ ਬੇੜੀਆਂ, ਮਹੀਂ ਦਰਿਆ ਦੇ ਕੰਨ੍ਹ; ਕਟਕ ਚੜ੍ਹਨ ਖ਼ੁਦਾ ਦੇ ਕੋਈ ਨਾ ਮਾਰੇ ਬੰਨ੍ਹ
- ਥਲ ਊਠਾਂ, ਜਲ ਬੇੜੀਆਂ, ਮੱਝੀਂ ਨਦੀ ਦੇ ਕੰਨ੍ਹ; ਚਣਾ ਖਰਖਰਾ ਘੋੜਿਆਂ ਸਾਰੀ ਉਮਰ ਦਾ ਬੰਨ੍ਹ
- ਥਲਾਂ ਦੇ ਪਲੇ, ਪਾਣੀ ਵਿੱਚ ਗਲ਼ੇ
- ਥੱਕਿਆ ਊਠ ਸਰਾਂ ਵੱਲ ਝਾਕੇ
- ਥੱਕੇ ਗਧੇ ਨੂੰ ਝੱਟ ਭਾਰੀ
- ਥਾਲੀ ਦੇ ਵਿੱਚ ਸ਼ੱਕਰ ਭੋਰੀ, ਆਖਾਂ ਤੈਨੂੰ ਸੁਣਾਵਾਂ ਹੋਰੀ
- ਥਾਂ ਨਾ ਥਿੱਤਾ, ਪਲੰਘ ਬਣਨਾ ਦਿੱਤਾ
- ਥਿੰਦੇ ਘੜੇ ਤੇ ਪਾਣੀ ਨਹੀਂ ਠਹਿਰਦਾ
- ਥਿੰਦੇ ਭਾਂਡਿਆਂ ਦੀਆਂ ਥੰਦਿਆਈਆਂ ਨਹੀਂ ਜਾਂਦੀਆਂ