Jump to content

Wq/pa/ਪੰਜਾਬੀ ਅਖਾਣ/ਢ

From Wikimedia Incubator
  1. ਢੱਕੀ ਰਿੱਝੇ, ਕੋਈ ਨਾ ਬੁੱਝੇ
  2. ਢੱਗਾ ਢਾਂਡਾ ਪਾਲਿਆ, ਘੋਰ ਸਿਆਲਾ ਟਾਲਿਆ
  3. ਢੱਗੀ ਨਾ ਵੱਛੀ, ਨੀਂਦ ਆਵੇ ਹੱਛੀ
  4. ਢਾਈਆਂ ਦੀ ਖੋਤੀ, ਤੀਹ ਮਣ ਦਾ ਨਖ਼ਰਾ
  5. ਢਾਈ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ
  6. ਢਾਈ ਟੋਟਰੂ, ਚੁਬਾਰੇ ਤੇ ਰਸੋਈ
  7. ਢਾਈ ਪਾ ਆਟਾ, ਚੁਬਾਰੇ ਰਸੋਈ; ਦਾਅਦੀ ਕੰਮ ਤੋਂ ਵੀ ਖੋਈ
  8. ਢਾਈ ਬੂਟੇ, ਫੱਤੂ ਬਾਗ਼ਵਾਨ
  9. ਢਾਹਾ; ਬੇ-ਵਿਸਾਹਾ
  10. ਢਾਹੇ ਵਾਲੀ ਹੈ ਨਹੀਂ ਜਾਂ ਬੇਟ ਵਾਲੀ ਨਹੀਂ
  11. ਢਾਕ ਦੇ ਉਹੀ ਤਿੰਨ ਪੱਤ, ਚੌਥਾ ਹੋਣ ਨਹੀਂ ਦੇਣਾ
  12. ਢਾਂਡਾ ਮਾਰਨ ਖੇਤ ਸੁਕਾਉਣ, ਤੂੰ ਕਿਓਂ ਚੱਲੀ ਅੱਧੇ ਸਾਉਣ
  13. ਢਿੱਡ ਤਾਂ ਖੋਤਾ ਵੀ ਭਰ ਲੈਂਦਾ ਹੈ
  14. ਢਿੱਡ ਹੈ ਕਿ ਟੋਆ
  15. ਢਿੱਡ ਤਾਂ ਕਾਂਵਾਂ ਚਿੜੀਆਂ ਨੂੰ ਵੀ ਲੱਗਾ ਹੈ
  16. ਢਿੱਡ ਨੂੰ ਨੱਕ ਨਹੀਂ ਹੁੰਦਾ
  17. ਢਿੱਡ ਭਰਿਆ ਤੇ ਕੰਮ ਸਰਿਆ
  18. ਢਿੱਡ ਵਿੱਚ ਵੜੇ ਬਿਨਾਂ ਭੇਤ ਨਹੀਂ ਨਿੱਕਲਦਾ
  19. ਢਿੱਡੋਂ ਅੱਗੇ ਕਾਲੀ ਰਾਤ
  20. ਢਿੱਡੋਂ ਧੀ ਨਾ ਜਾਈ, ਤਾਂ ਕਿੱਥੋਂ ਆਉਣ ਜਵਾਈ
  21. ਢਿੱਡੋਂ ਨਿੱਕਲੀ ਹਲਕ ਵਿੱਚ, ਹਲਕੋਂ ਨਿੱਕਲੀ ਖ਼ਲਕ ਵਿੱਚ
  22. ਢਿੱਡੋਂ ਭੁੱਖਾ ਸੁੱਕੇ ਡਕਾਰ, ਤੂੰ ਕੌਣ ਮੈਂ ਡਿਪਟੀ ਦਾ ਯਾਰ
  23. ਢਿੱਡੋਂ ਭੁੱਖੀ, ਹਗਾਈ ਠਿਣਕਦੀ ਫਿਰੇ
  24. ਢਿੱਡੋਂ ਭੁੱਖੀ, ਘੀਸੀ 'ਤੇ ਜ਼ੋਰ
  25. ਢਿੱਡੋਂ ਭੁੱਖੀ, ਭੜੋਲੇ ਨਾਲ ਲਾਡ
  26. ਢਿੱਡੋਂ ਭੁੱਖੀ, ਮੇਲਾ ਦੱਖ ਨਾ ਦਏ
  27. ਢਿੱਲਾ ਸ਼ਾਹ, ਨਾ ਮੂਲ ਨਾ ਵਿਆਜ
  28. ਢੀਮ ਦੀ ਆਕੜ ਸੁਹਾਗਾ ਭੰਨੇ, ਕੰਮੀ ਦੀ ਆਕੜ ਜੱਟ
  29. ਢੂੰਗੀ ਵਿੱਚ ਗੂੰਹ ਨਹੀਂ, ਕਾਂਵਾਂ ਨੂੰ ਸੈਨਤਾਂ
  30. ਢੂੰਗੇ ਲੱਤ ਮਾਰੀਏ, ਪਰ ਢਿੱਡ ਤੇ ਨਾ ਮਾਰੀਏ
  31. ਢੇਰ ਨਿਆਈਂ, ਪਾਈ ਧਾਈਂ; ਬਹੁਤਾ ਪਾਈਂ, ਬਹੁਤਾ ਖਾਈਂ
  32. ਢੋਲ ਜਿੰਨਾ ਖੋਖਲਾ ਹੋਵੇ ਓਨੀ ਵਧੇਰੇ ਆਵਾਜ਼ ਦਿੰਦਾ ਹੈ
  33. ਢੋਲ ਵੱਜੇ ਢਮੱਕੇ ਵੱਜੇ, ਮੁੜਦੀ ਵਹੁਟੀ ਦੇ ਪੈਰ ਨਾ ਕੱਜੇ
  34. ਢੋਲਾ ਆਇਆ ਖੱਟ ਕੇ, ਸ਼ਰੀਕਾਂ ਦੇ ਮੂੰਹ ਲਟਕੇ