Jump to content

Wq/pa/ਪੰਜਾਬੀ ਅਖਾਣ/ਡ

From Wikimedia Incubator
  1. ਡਰਨਾ ਖੜਾ ਖੇਤ, ਨਾ ਖਾਵੇ ਨਾ ਖਾਣ ਦੇਵੇ
  2. ਡਰੀਏ ਸੱਚੇ ਰੱਬ ਤੋਂ ਜਿਹੜਾ ਸਭ ਦਾ ਕਰੇ ਹਿਸਾਬ
  3. ਡੱਡ ਚੜ੍ਹੀ ਢੀਮ ਤੇ, ਕਹਿੰਦੀ ਮੈਨੂੰ ਕਸ਼ਮੀਰ ਦੀਹਦਾ
  4. ਡੱਡ ਟਪਾਕੇ ਬਾਜਰਾ, ਤਿੱਤਰ ਤੋਰ ਜਵਾਰ; ਕਣਕ ਕਮਾਦੀ ਸੰਘਣੀ ਕਦੇ ਨਾ ਦੇਂਦੀ ਹਾਰ
  5. ਡੱਡਾਂ ਦੀ ਪੰਸੇਰੀ, ਕਦੇ ਇੱਕ ਕਦੇ ਢੇਰੀ
  6. ਡੱਡਾਂ ਪਾਈਆਂ ਤੱਕੜੀ, ਕੋਈ ਇੱਧਰ ਗਈ ਕੋਈ ਓਧਰ ਗਈ
  7. ਡੱਬ ਵਿੱਚ ਆਪਣੇ, ਪੱਗ ਪੱਲੇ ਪਰਾਏ; ਬੋਝੇ ਵਿੱਚ ਜੇਹੇ ਪਾਏ ਤੇਹੇ ਨਾ ਪਾਏ
  8. ਡੰਡਾ ਕੂੰਡਾ ਘਸੇ ਤਾਂ ਮੁਲਕ ਖ਼ੁਦਾ ਦਾ ਵੱਸੇ
  9. ਡੰਡਾ ਕੂੰਡਾ ਬਗਲ ਵਿੱਚ, ਚਾਰੇ ਕੂਟ ਜਗੀਰ
  10. ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ
  11. ਡਾਕਰ ਭੋਇੰ ਰੋਹਾ, ਗਿੱਲੀ ਗੋਹਾ ਤੇ ਸੁੱਕੀ ਲੋਹਾ