Jump to content

Wq/pa/ਪੰਜਾਬੀ ਅਖਾਣ/ਘ

From Wikimedia Incubator
  1. ਘੱਗਰ ਦੇ ਢਾਹੇ ਤੇ ਫਾਹਾ ਲੈਣਾ ਵੀ ਮੁਸ਼ਕਲ : ਘੱਗਰ ਦਰਿਆ ਦਾ ਕੋਈ ਇਤਬਾਰ ਨਹੀਂ ਕਦੋਂ ਉਛਾਲਾ ਮਾਰ ਆਵੇ। ਪਾਣੀ ਚੜਦਾ ਹੈ ਤਾਂ ਘੱਗਰ ਦੇ ਕੰਢੇ ਉੱਗੇ ਰੁੱਖ ਦਰਿਆ ਵਿੱਚ ਰੁੜ੍ਹ ਜਾਂਦੇ ਹਨ। ਇਸ ਲਈ ਕਹਿੰਦੇ ਹਨ ਕਿ ਕੀ ਪਤਾ ਅਜਿਹੇ ਰੁੱਖ ਨਾਲ ਫਾਹਾ ਲੈਣ ਤੱਕ ਰੁੱਖ ਰਹੇਗਾ ਵੀ ਜਾਂ ਨਹੀਂ।
  2. ਘੱਗਰੀ ਦਿਆ ਸਾਕਾ ਤੈਨੂੰ ਝੋਲ ਮੰਡਾ ਪਾਕਾ; ਧੋਤੀ ਦਿਆ ਸਾਕਾ ਤੈਨੂੰ ਤੀਆ ਤੀਆ ਫ਼ਾਕਾ : ਔਰਤਾਂ ਅਕਸਰ ਆਪਣੇ ਪੇਕਿਆਂ ਦਾ ਵਧੇਰੇ ਆਦਰ ਕਰਦੀਆਂ ਹਨ ਜਦ ਕਿ ਪਤੀ ਦੇ ਰਿਸ਼ਤੇਦਾਰਾਂ ਦੀ ਕੋਈ ਪੁੱਛ ਗਿੱਛ ਨਹੀਂ ਕਰਦੀਆਂ। ਹੁਣ ਘੱਗਰੀ ਦੇ ਸਾਕ ਨੂੰ ਅਰਥਾਤ ਆਪਣੇ ਸਾਕ ਨੂੰ ਤਾਂ ਚੰਗਾ ਚੋਸਾ ਖਾਣ ਨੂੰ ਮਿਲੇਗਾ ਪਰ ਹੋ ਸਕਦਾ ਹੈ ਧੋਤੀ ਦੇ ਸਾਕ ਨੂੰ ਭਾਵ ਘਰ ਵਾਲੇ ਦੇ ਰਿਸ਼ਤੇਦਾਰਾਂ ਨੂੰ ਭਾਵੇਂ ਤੀਏ ਡੰਗ ਵੀ ਫਾਕਾ ਹੀ ਕੱਟਣਾ ਪਵੇ।