Jump to content

Wq/pa/ਖੁਸ਼ੀ

From Wikimedia Incubator
< Wq | pa
Wq > pa > ਖੁਸ਼ੀ
  1. ਖੁਸ਼ਦਿਲ ਸਾਰਾ ਦਿਨ ਤੁਰਦਾ ਰਹਿੰਦਾ ਹੈ, ਉਦਾਸ ਮਨ ਇਕ ਮੀਲ ਵਿਚ ਹੀ ਥੱਕ ਜਾਂਦਾ ਹੈ। -ਸ਼ੈਕਸਪੀਅਰ
  2. ਕਿਸੇ ਵੀ ਮਨੁੱਖ ਨੂੰ ਤਦ ਤੱਕ ਖੁਸ਼ ਨਾ ਸਮਝੋ ਜਦ ਤਕ ਉਹ ਮਰ ਨਹੀਂ ਜਾਂਦਾ। -ਯੂਰੀਪੀਡੀਜ਼ ਡਾਟਰਜ਼ ਆਫ਼ ਟਰਾਏ
  3. ਤੁਹਾਨੂੰ ਖੁਸ਼ੀ ਪੈਦਾ ਕੀਤੇ ਬਿਨਾਂ ਖੁਸ਼ੀ ਮਾਨਣ ਦਾ ਕੋਈ ਅਧਿਕਾਰ ਨਹੀਂ ਜਿਵੇਂ ਕਿ ਤੁਹਾਨੂੰ ਦੌਲਤ ਪੈਦਾ ਕੀਤੇ ਬਿਨਾਂ ਦੌਲਤ ਮਾਨਣ ਦਾ ਕੋਈ ਅਧਿਕਾਰ ਨਹੀਂ। -ਬਰਨਾਰਡ ਸ਼ਾਅ ਕੈਨਡੀਡਾ
  4. ਖ਼ੁਸ਼ੀ ਉਸ ਥਾਂ 'ਤੇ ਘੱਟ ਹੀ ਮਿਲਦੀ ਹੈ ਜਿਥੇ ਇਸਦੀ ਤਲਾਸ਼ ਕੀਤੀ ਜਾਂਦੀ ਹੈ। -ਡਾ. ਜਾਹਨਸਨ ਦਿ ਆਈਡਲਰ
  5. ਖ਼ੁਸ਼ ਲੋਕ ਉਹ ਹੁੰਦੇ ਹਨ ਜਿਹੜੇ ਕੁਝ ਨਾ ਕੁਝ ਪੈਦਾ ਕਰਦੇ ਹਨ। -ਡੀਨ ਇੰਗੇ
  6. ਖਾਓ, ਪੀਓ ਕਰੇ ਅਨੰਦ। -ਐਪੀਕਿਉਰੀਅਨ ਸਿਧਾਂਤ
  7. ਜਦੋਂ ਤੁਹਾਡੇ ਮਨ ਵਿਚ ਖੁਸ਼ੀ ਹੁੰਦੀ ਹੈ ਉਦੋਂ ਤੂਸੀਂ ਆਪਣੇ ਮਨ ਦੀਆਂ ਡੂੰਘੀਆਂ ਤਹਿਆਂ ਵਿੱਚ ਝਾਤ ਮਾਰਿਆ ਕਰੇ, ਤੁਸੀਂ ਵੇਖੋਗੇ ਕਿ ਤੁਹਾਡੀ ਬੁਸ਼ੀ ਦਾ ਕਾਰਨ ਉਹੋ ਹੈ ਜਿਹੜਾ ਗ਼ਮੀ ਦਾ ਕਾਰਨ ਬਣਿਆ ਸੀ। -ਖ਼ਲੀਲ ਜਿਬਰਾਨ ਪੈਗੰਬਰ
  8. ਖ਼ੁਸ਼ੀ ਅਤੇ ਗਮੀ ਹੱਥ ਵਿਚ ਹੱਥ ਪਾ ਕੇ ਹੀ ਤੁਹਾਡੇ ਕੋਲ ਆਉਂਦੀਆਂ ਹਨ ਤੇ ਜਦੋਂ ਇਨ੍ਹਾਂ ਵਿਚੋਂ ਇਕ ਤੁਹਾਡੇ ਨਾਲ ਮੇਜ਼ ਉਤੇ ਬੈਠੀ ਹਵੇ ਤਾਂ ਸਮਝੋ ਕਿ ਦੂਸਰੀ ਤੁਹਾਡੇ ਮੰਜੇ ਉਤੇ ਸੁੱਤੀ ਪਈ ਹੈ। -ਖ਼ਲੀਲ ਜਿਬਰਾਨ ਪੈਗੰਬਰ
  9. ਖੁਸ਼ੀ : ਇਕ ਚੰਗਾ ਬੈਂਕ ਖਾਤਾ, ਇਕ ਚੰਗਾ ਰਸੋਈਆ ਅਤੇ ਇਕ ਚੰਗਾ ਹਾਜ਼ਮਾ। -ਰੂਸੋ