Wq/pa/ਕਿਸਮਤ
Appearance
- ਇਸ ਦੁਨੀਆ ਵਿੱਚ ਉਹ ਮਨੁੱਖ ਕਿਸਮਤ ਵਾਲਾ ਹੈ ਅਤੇ ਇਸ ਧਰਤੀ ਤੇ ਉਸਨੂੰ ਸਵਰਗ ਦਾ ਸੁੱਖ ਮਿਲਦਾ ਹੈ ਜਿਸਦੀ ਔਲਾਦ ਆਗਿਆਕਾਰੀ ਹੋਵੇ, ਪਤਨੀ ਸੁੱਖ-ਦੁੱਖ ਵਿੱਚ ਉਸਦਾ ਸਾਥ ਦੇਵੇ ਅਤੇ ਜਿਹੜਾ ਪ੍ਰਾਪਤ ਰੋਜ਼ੀ ਅਤੇ ਧਨ ਤੋਂ ਸੰਤੁਸ਼ਟ ਰਹੇ । ਭਾਵ ਇਹ ਤਿੰਨੇ ਗੱਲਾਂ ਇਕੋ ਵੇਲੇ ਕਰਮਾਂ ਵਾਲੇ ਨੂੰ ਹੀ ਮਿਲਦੀਆਂ ਹਨ। ਜੋ ਲੋਕ ਇਹਨਾਂ ਸੁੱਖਾਂ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਕੋਲ ਦੁਨੀਆਂ ਦੇ ਬਾਕੀ ਸੁੱਖ ਵੀ ਆ ਜਾਂਦੇ ਹਨ। -ਚਾਣਕਯ ਚਾਣਕਯ ਨੀਤੀ
- ਕਿਸਮਤ ਰੰਕ ਨੂੰ ਰਾਜਾ, ਰਾਜੇ ਨੂੰ ਰੰਕ, ਧਨੀ ਨੂੰ ਗਰੀਬ ਅਤੇ ਗਰੀਬ ਨੂੰ ਧਨੀ, ਪਲ ਵਿੱਚ ਬਣਾ ਦਿੰਦੀ ਹੈ। -ਚਾਣਕਯ ਚਾਣਕਯ ਨੀਤੀ
- ਕਿਸਮਤ ਬਹਾਦਰ ਆਦਮੀ ਦੀ ਸਹਾਇਤਾ ਕਰਦੀ ਹੈ। -ਵਰਜਿਲ