Jump to content

Wq/pa/ਔਰਤ

From Wikimedia Incubator
< Wq | pa
Wq > pa > ਔਰਤ
  1. ਜਿਸ ਘਰ ਜਾਂ ਖਾਨਦਾਨ ਵਿੱਚ ਇਸਤਰੀਆਂ ਦੀ ਪੂਜਾ ਹੁੰਦੀ ਹੈ, ਭਾਵ ਆਦਰ ਸਤਿਕਾਰ ਹੁੰਦਾ ਹੈ ਉਸ ਘਰ ਤੇ ਦੇਵਤੇ ਖੁਸ਼ ਰਹਿੰਦੇ ਹਨ। ਜਿਸ ਖਾਨਦਾਨ ਵਿਚ ਉਨ੍ਹਾਂ ਦੀ ਪੂਜਾ ਨਹੀਂ ਹੁੰਦੀ ਉਸ ਖਾਨਦਾਨ ਦੇ ਸਾਰੇ ਕਰਮ ਬੇਕਾਰ ਹੋ ਜਾਂਦੇ ਹਨ। -ਮਨੂ ਮਨੂ ਸਮ੍ਰਿਤੀ
  2. ਇਸਤਰੀ ਪ੍ਰਕ੍ਰਿਤੀ ਦੀ ਕੰਨਿਆ ਹੈ। ਉਸਦੀ ਤਰਫ਼ ਬੁਰੀ ਦ੍ਰਿਸ਼ਟੀ ਨਾਲ ਕਦੇ ਨਾ ਦੇਖੋ। -ਵੇਦ ਵਿਆਸ
  3. ਔਰਤਾਂ ਵਿਚ ਮਰਦਾਂ ਦੀ ਤੁਲਨਾ ਵਿਚ ਭੋਜਨ ਖਾਣ ਦੀ ਸਮਰੱਥਾ ਦੁੱਗਣੀ , ਸ਼ਰਮੀਲਾਪਨ ਚੌਗੁਣਾ, ਦਲੇਰੀ ਛੇ ਗੁਣਾ ਅਤੇ ਕਾਮੁਕਤਾ ਅੱਠ ਗੁਣਾ ਜ਼ਿਆਦਾ ਹੁੰਦੀ ਹੈ। -ਚਾਣਕਯ ਚਾਣਕਯ ਨੀਤੀ
  4. ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।। ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। -ਗੁਰੂ ਨਾਨਕ ਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 473