Jump to content

Wq/pa/ਉਪਦੇਸ਼

From Wikimedia Incubator
< Wq | pa
Wq > pa > ਉਪਦੇਸ਼
  1. ਹਰ ਇੱਕ ਦਾ ਉਪਦੇਸ਼ ਸੁਣੋ, ਪਰ ਆਪਣਾ ਉਪਦੇਸ਼ ਕੁਝ ਹੀ ਲੋਕਾਂ ਨੂੰ ਦੇਵੋ। -ਸ਼ੈਕਸਪੀਅਰ
  2. ਦੂਸਰਿਆਂ ਨੂੰ ਉਪਦੇਸ਼ ਦੇਣਾ ਸੌਖਾ ਹੈ। -ਪੰਚਤੰਤਰ
  3. ਉਹ ਹੀ ਵਧੀਆ ਉਪਦੇਸ਼ ਦੇ ਸਕਦਾ ਹੈ, ਜਿਹੜਾ ਵਧੀਆ ਜੀਵਨ ਜਿਉਂਦਾ ਹੈ। -ਕਾਰਵੈਨਟੀਜ਼ ਡਾਨ ਕਿਗਜ਼ੋਟ
  4. ਜੋ ਪ੍ਰਚਾਰ ਕਰਦੇ ਹੋ ਉਸਦਾ ਖੁਦ ਅਭਿਆਸ ਕਰੋ। -ਕਲਾਊਟਸ ਐਸੀਲੇਰੀਆ
  5. ਕੀੜੀ ਤੋਂ ਚੋਗਾ ਕੋਈ ਉਪਦੇਸ਼ ਨਹੀਂ ਦਿੰਦਾ, ਅਤੇ ਉਹ ਚੁੱਪ ਰਹਿੰਦੀ ਹੈ। -ਫਰੈਂਕਲਿਨ
  6. ਜਿਸ ਨੂੰ ਹਰ ਕੋਈ ਦਿੰਦਾ ਹੈ ਪਰ ਵਿਰਲਾ ਹੀ ਕੋਈ ਲੈਂਦਾ ਹੈ, ਅਜਿਹੀ ਕਿਹੜੀ ਚੀਜ਼ ਹੈ? ਉਪਦੇਸ਼, ਸਲਾਹ। -ਸਵਾਮੀ ਰਾਮ ਤੀਰਥ
  7. ਮਨੁੱਖ ਨੂੰ ਚਾਹੀਦਾ ਹੈ ਕਿ ਜੇਕਰ ਦੀਵਾਰ 'ਤੇ ਵੀ ਉਪਦੇਸ਼ ਲਿਖਿਆ ਹੋਇਆ ਮਿਲੇ ਤਾਂ ਉਸਨੂੰ ਗ੍ਰਹਿਣ ਕਰ ਲਵੇ। -ਸ਼ੇਖ ਸਾਅਦੀ
  8. ਜਦ ਤੱਕ ਕੋਈ ਵਿਅਕਤੀ ਆਪ ਉਹ ਕੰਮ ਨਾ ਕਰੇ, ਜਿਸ ਬਾਰੇ ਉਹ ਦੂਸਰਿਆਂ ਨੂੰ ਉਪਦੇਸ਼ ਦਿੰਦਾ ਹੈ, ਉਦੋਂ ਤੱਕ ਉਸਦਾ ਅਸਰ ਨਹੀਂ ਮੰਨਿਆ ਜਾ ਸਕਦਾ। -ਅਗਿਆਤ
  9. ਦੂਜਿਆਂ ਤਾਈਂ ਬੰਦਾ ਜੀਕਣ ਜੱਗ ਦੇ ਵਿੱਚ ਬਣਾਨਾ ਚਾਹੇ, ਉਹੋ ਜਿਹਾ ਆਪੇ ਤਾਈਂ ਪਹਿਲਾਂ ਆਪ ਬਣਾਏ। -ਮਹਾਤਮਾ ਬੁੱਧ ਧੱਮਪੱਦ
  10. ਉਪਦੇਸ਼ ਤੋਂ ਬਿਨਾਂ ਕਿਸੇ ਮਨੁੱਖ ਦੇ ਗਿਆਨ ਵਿਚ ਵਾਧਾ ਨਹੀਂ ਹੋ ਸਕਦਾ, ਇਸ ਲਈ ਸਾਰਿਆਂ ਵਿਅਕਤੀਆਂ ਨੂੰ ਚੰਗੀ ਵਿੱਦਿਆ ਦਾ ਉਪਦੇਸ਼ ਅਤੇ ਸ਼ਬਦ ਹਰ ਰੋਜ਼ ਸੁਣਨੇ ਚਾਹੀਦੇ ਹਨ। -ਰਿਗਵੇਦ
  11. ਆਪਣੇ ਕਹਿਣ ਦੀ ਸਮੱਰਥਾ ਅਤੇ ਦੂਜੇ ਦੀ ਸੁਣਨ ਦੀ ਸਮੱਰਥਾ ਨੂੰ ਦੇਖ ਕੇ ਹੀ ਉਪਦੇਸ਼ ਦੇਣਾ ਸਿਆਣਪ ਹੈ। -ਅਗਿਆਤ
  12. ਜੋ ਕਰ ਸਕਦਾ ਹੈ, ਉਹ ਕਰਦਾ ਹੈ, ਜੋ ਨਹੀਂ ਕਰ ਸਕਦਾ ਉਹ ਉਪਦੇਸ਼ ਦਿੰਦਾ ਹੈ। -ਬਰਨਰਡ ਸ਼ਾਅ ਮੈਗਜ਼ਿਮਜ਼ ਫਾਰ ਰੈਵੋਲੂਸ਼ਨਿਸਟਸ