Wq/pa/ਇਨਕਲਾਬ
Appearance
- ਪੰਜ ਪੰਜ ਸੌ, ਹਜ਼ਾਰ ਹਜ਼ਾਰ ਪੰਨਿਆਂ ਦੀਆਂ ਮੋਟੀਆਂ ਪੁਸਤਕਾਂ ਨੂੰ ਖਰੀਦਣ ਅਤੇ ਪੜ੍ਹਨ ਦੀ ਤਾਕਤ ਕਿਸ ਵਿਚ ਹੈ? ਉਨ੍ਹਾਂ ਨੂੰ ਸਮਝਣ ਲਈ ਤਾਕਤ ਅਤੇ ਸਬਰ ਵੀ ਤਾਂ ਬਹੁਤ ਚਾਹੀਂਦਾ ਹੈ। ਗਰੀਬ ਤੋਂ ਗਰੀਬ ਬੰਦਿਆਂ ਦੀਆਂ ਕੁੱਲੀਆਂ ਤਾਈਂ ਪਹੁੰਚ ਰੱਖਣ ਵਾਲੇ ਤਾਂ ਪੰਜ-ਪੰਜ, ਦਸ-ਦਸ ਪੈਸੇ ਵਾਲੇ ਪੈਂਫਲਿਟ (ਕਿਤਾਬਚੇ) ਹੀ ਹੁੰਦੇ ਹਨ ਜਿਨ੍ਹਾਂ ਨਾਲ ਮਨੋਬਿਰਤੀਆਂ ਵਿਚ ਇਨਕਲਾਬ ਪੈਦਾ ਹੁੰਦਾ ਹੈ। -ਵਾਲਟੇਅਰ
- ਇਨਕਲਾਬ ਕੋਈ ਰਾਤਰੀ ਭੋਜ, ਜਾਂ ਨਿਬੰਧ ਲਿਖਣਾ, ਜਾਂ ਚਿੱਤਰ ਬਣਾਉਣਾ, ਜਾਂ ਕਢਾਈ ਕਰਨਾ ਨਹੀਂ ਹੁੰਦਾ। ਇਹ ਅਜਿਹਾ ਸੂਖਮ, ਵਿਹਲ ਵਾਲਾ, ਸਾਊ, ਸੰਜਮੀ, ਦਿਆਲੂ, ਸਨਿਮਰ, ਸੰਕੋਚਸ਼ੀਲ ਅਤੇ ਵਿਸ਼ਾਲ ਦਿਲ ਨਹੀਂ ਹੋ ਸਕਦਾ। ਇਨਕਲਾਬ ਇਕ ਪੁਨਰ ਜਨਮ ਅਤੇ ਇਕ ਅਜਿਹੀ ਕਾਰਵਾਈ ਹੁੰਦਾ ਹੈ, ਜਿਸ ਦੁਆਰਾ ਇਕ ਜਮਾਤ ਦੂਸਰੀ ਜਮਾਤ ਦਾ ਖਾਤਮਾ ਕਰਦੀ ਹੈ। -ਮਾਓ-ਸੇ-ਤੁੰਗ ਸਿਲੈਕਟਡ ਵਰਕਸ-1
- ਇਨਕਲਾਬ ਅਤੇ ਇਨਕਲਾਬੀ ਜੰਗਾਂ ਜਮਾਤੀ ਸਮਾਜ ਵਿਚ ਅੱਟਲ ਹਨ ਅਤੇ ਉਹਨਾਂ ਤੋਂ ਬਿਨਾਂ ਸਮਾਜਿਕ ਵਿਕਾਸ ਵਿਚ ਕੋਈ ਪ੍ਰਾਪਤੀ ਕਰਨੀ ਅਸੰਭਵ ਹੈ। -ਮਾਓ-ਸੇ-ਤੁੰਗ ਸਿਲੈਕਟਡ ਵਰਕਸ-1
- ਪਿਸਤੌਲ ਅਤੇ ਬੰਬ ਇਨਕਲਾਥ ਨਹੀਂ ਲਿਆਉਂਦੇ। ਇਨਕਲਾਸ਼ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤੇਜ਼ ਹੁੰਦੀ ਹੈ। -ਸ਼ਹੀਦ ਭਗਤ ਸਿੰਘ