Jump to content

Wq/pa/ਆਸ਼ਾਵਾਦ/ਨਿਰਾਸ਼ਾਵਾਦ

From Wikimedia Incubator
< Wq | pa
Wq > pa > ਆਸ਼ਾਵਾਦ > ਨਿਰਾਸ਼ਾਵਾਦ
  1. ਜੋ ਹੋਇਆ ਉਹ ਚੋਗਾ ਹੋਇਆ। ਜੋ ਹੋ ਰਿਹਾ ਹੈ ਉਹ ਚੰਗਾ ਹੋ ਰਿਹਾ ਹੈ। ਜੋ ਰੋਵੇਗਾ ਉਹ ਵੀ ਚੰਗਾ ਹੀ ਹੋਵੇਗਾ। ਤੁਸੀਂ ਬੀਤ ਚੁੱਕੀ ਗੱਲ ਦਾ ਬੇਲੋੜਾ ਪਸ਼ਚਾਤਾਪ ਨਾ ਕਰੋ। ਭਵਿੱਖ ਦੀ ਚਿੰਤਾ ਵੀ ਛੱਡ ਦੇਵੇ। ਵਰਤਮਾਨ ਚੱਲ ਰਿਹਾ ਹੈ। -ਸ਼੍ਰੀ ਕ੍ਰਿਸ਼ਨ ਗੀਤਾ
  2. ਆਸ਼ਾਵਾਦੀ ਐਲਾਨ ਕਰਦਾ ਹੈ ਕਿ ਅਸੀਂ ਸਭ ਤੋਂ ਵਧੀਆ ਸੰਸਾਰ ਵਿਚ ਰਹਿ ਰਹੇ ਹਾਂ, ਨਿਰਾਸ਼ਾਵਾਦੀ ਡਰਦਾ ਹੈ ਕਿ ਕਿਤੇ ਇਹ ਸੱਚ ਨਾ ਹੋਵੇ। -ਬਰਾਂਚ ਕਾਬੈੱਲ ਦਿ ਸਿਲਵਰ ਸਟੇਲੀਅਨ
  3. ਰੱਬ ਆਪਣੇ ਸਵਰਗ ਵਿਚ ਹੈ ਅਤੇ ਦੁਨੀਆ ਬਿਲਕੁਲ ਠੀਕ ਠਾਕ ਚੱਲ ਰਹੀ ਹੈ। -ਰਾਬਰਟ ਬਰਾਊਨਿੰਗ ਪੀਪਾ ਪਾਸਿਜ਼
  4. ਇਕ ਨਿਰਾਸ਼ਾਵਾਦੀ ਵਿਅਕਤੀ ਉਹ ਹੁੰਦਾ ਹੈ ਜਿਹੜਾ ਹਰ ਇਕ ਨੂੰ ਆਪਣੇ ਵਰਗਾ ਆਲਸੀ ਸਮਝਦਾ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ। -ਜੀ.ਬੀ.ਸ਼ਾਅ ਐਨ ਅਨਸੋਸ਼ਲ ਸੋਸ਼ਲਿਸਟ
  5. ਚੰਗਾ ਸਮਾਂ ਆ ਰਿਹਾ ਹੈ। -ਚਾਰਲਸ ਮੈਕੇ ਦਿ ਗੁੱਡ ਟਾਈਮ ਕਮਿੰਗ
  6. ਜੇ ਸਰਦੀ ਆਉਂਦੀ ਹੈ ਤਾਂ ਬਸੰਤ ਵੀ ਦੂਰ ਨਹੀਂ ਹੋ ਸਕਦੀ। -ਪੀ.ਬੀ.ਸ਼ੈਲੇ ਓਡ ਟੂ ਵੈਸਟ ਵਿੰਡ
  7. ਮਾਰੂਥਲਾਂ ਦੇ ਰਾਹੀ ਨੂੰ, ਲੁਤਫ ਦੋ ਬੜੇ ਸਨ, ਇਕ ਸ਼ਿਕਵਿਆਂ ਦਾ ਹੈ ਸੀ, ਇਕ ਇੰਤਜ਼ਾਰ ਦਾ ਸੀ। -ਪ੍ਰੀਤਮ ਸਿੰਘ ਸਫ਼ੀਰ
  8. ਕਾਲਖ਼ ਦੇ ਵਣਜਾਰਿਓ ਚਾਨਣ ਕਦੇ ਹਰਿਆ ਨਹੀਂ। ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ। -ਸੰਤ ਰਾਮ ਉਦਾਸੀ
  9. ਕੁੱਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ ਅਫਸੋਸੀਆਂ ਯਾਦਾਂ ਰੱਖਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਅਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗ਼ਮਗੀਨ ਖ਼ਿਆਲ ਹੁੰਦੇ ਹਨ। ਕੁੱਝ ਲੋਕ ਹੁੰਦੇ ਹਨ ਜਿਹੜੇ ਬੀਤੇ ਬਾਰੇ ਰੌਸ਼ਨ, ਧੁਪਹਿਲੀਆਂ ਯਾਦਾਂ ਰੱਖਦੇ ਹਨ। ਉਹਨਾਂ ਦੇ ਚਿੰਤਨ ਵਿੱਚ ਵਰਤਮਾਨ ਅਤੇ ਭਵਿੱਖ ਵੀ ਰੌਸ਼ਨ ਹੈ। ਤੀਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਦੀਆਂ ਯਾਦਾਂ ਵਿਚ ਖੁਸ਼ੀ ਵੀ ਹੁੰਦੀ ਹੈ, ਉਦਾਸੀ ਵੀ, ਧੁੱਪ ਵੀ ਹੁੰਦੀ ਹੈ, ਛਾਂ ਵੀ। ਵਰਤਮਾਨ ਤੇ ਭਵਿੱਖ ਬਾਰੇ ਉਨ੍ਹਾਂ ਦੇ ਵਿਚਾਰਾਂ ਵਿੱਚ ਵੀ ਵਨ ਸੁਵੰਨੇ ਭਾਵ, ਖ਼ਿਆਲ, ਸੰਗੀਤ ਤੇ ਰੰਗ ਭਰੇ ਹੁੰਦੇ ਹਨ। -ਰਸੂਲ ਹਮਜ਼ਾਤੋਵ ਮੇਰਾ ਦਾਗਿਸਤਾਨ