Jump to content

Wq/pa/ਆਰਥਰ ਸ਼ੋਪੇਨਹਾਵਰ

From Wikimedia Incubator
< Wq | pa
(Redirected from Wq/pa/ਆਰਥਨ ਸ਼ੋਪੇਨਹਾਵਰ)
Wq > pa > ਆਰਥਰ ਸ਼ੋਪੇਨਹਾਵਰ
  1. "ਮਨੁੱਖ ਉਹ ਕਰ ਸਕਦਾ ਹੈ ਜੋ ਉਹ ਚਾਹੁੰਦਾ ਹੈ, ਪਰ ਉਹ ਇਹ ਨਹੀਂ ਚੁਣ ਸਕਦਾ ਕਿ ਉਹ ਕੀ ਚਾਹੇ।"-ਆਰਥਰ ਸ਼ੋਪੇਨਹਾਵਰ, ਦ ਵਰਲਡ ਐਜ਼ ਵਿਲ ਐਂਡ ਰਿਪ੍ਰਿਜੈਂਟੇਸ਼ਨ
  2. "ਜੀਵਨ ਦਰਦ ਅਤੇ ਅਕੇਵੇਂ ਦੇ ਵਿਚਕਾਰ ਘੜੀ ਦੇ ਪੈਂਡੂਲਮ ਵਾਂਗ ਅੱਗੇ-ਪਿੱਛੇ ਝੂਲਦਾ ਰਹਿੰਦਾ ਹੈ।"-ਆਰਥਰ ਸ਼ੋਪੇਨਹਾਵਰ, ਦ ਵਰਲਡ ਐਜ਼ ਵਿਲ ਐਂਡ ਰਿਪ੍ਰਿਜੈਂਟੇਸ਼ਨ
  3. "ਦਇਆ ਨੈਤਿਕਤਾ ਦਾ ਆਧਾਰ ਹੈ।"-ਆਰਥਰ ਸ਼ੋਪੇਨਹਾਵਰ, ਆਨ ਦ ਬੇਸਿਸ ਆਫ ਮੋਰੈਲਿਟੀ
  4. "ਧਨ ਸਮੁੰਦਰ ਦੇ ਪਾਣੀ ਵਾਂਗ ਹੈ; ਜਿੰਨਾ ਜ਼ਿਆਦਾ ਪੀਓ, ਉਨੀ ਹੀ ਪਿਆਸ ਵਧਦੀ ਹੈ।"-ਆਰਥਰ ਸ਼ੋਪੇਨਹਾਵਰ, ਪੈਰੇਰਗਾ ਐਂਡ ਪੈਰਾਲਿਪੋਮੇਨਾ
  5. "ਹਰ ਮਨੁੱਖ ਆਪਣੀ ਦ੍ਰਿਸ਼ਟੀ ਦੀ ਹੱਦ ਨੂੰ ਹੀ ਸੰਸਾਰ ਦੀ ਹੱਦ ਸਮਝ ਲੈਂਦਾ ਹੈ।"-ਆਰਥਰ ਸ਼ੋਪੇਨਹਾਵਰ, ਪੈਰੇਰਗਾ ਐਂਡ ਪੈਰਾਲਿਪੋਮੇਨਾ