Wq/pa/ਆਦਤ
Appearance
- ਜਿਸ ਤਰ੍ਹਾਂ ਕੱਟੇ ਜਾਣ ਤੇ ਵੀ ਚੰਦਨ ਦਾ ਰੁੱਖ ਆਪਣੀ ਖ਼ੁਸ਼ਬੂ ਨਹੀਂ ਛਡਦਾ, ਹਾਥੀ ਬੁੱਢਾ ਹੋਣ ਤੇ ਵੀ ਮਿੱਟੀ ਵਿਚ ਲਿਟਣਾ ਨਹੀਂ ਛੱਡਦਾ, ਗੰਨੇ ਘੁਲਾੜੀ ਵਿਚ ਪੀੜੇ ਜਾਣ 'ਤੇ ਵੀ ਆਪਣੀ ਮਿੱਠਤ ਨਹੀਂ ਛੱਡਦੇ, ਠੀਕ ਇਸੇ ਤਰ੍ਹਾਂ ਖਾਨਦਾਨੀ ਆਦਮੀ ਗਰੀਬ ਹੋਣ ਤੇ ਵੀ ਆਪਣਾ ਸੁਭਾਅ ਤੇ ਗੁਣ ਨਹੀਂ ਛੱਡਦੇ। -ਚਾਣਕਯ ਚਾਣਕਯ ਨੀਤੀ
- ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ। ਸੱਪੈ ਦੁੱਧ ਪਿਆਲਿਏ ਵਿਹੁ ਮੁੱਖ ਥੀਂ ਸੱਟੈ। ਪੱਥਰ ਪਾਣੀ ਰੱਖੀਐ ਮਨ ਹਠ ਨਾ ਘੱਟੈ। ਚੋਆ ਚੰਦਨ ਪਰ ਹਰੈ ਖਰ ਖੇਹ ਪੱਲਟੇ। ਤਿਉਂ ਨਿੰਦਕ ਪਰ ਨਿੰਦਿਅਹੁੰ ਹਠਿ ਮੂਲ ਨਾ ਹੱਟੈ। ਆਪਣੇ ਹਥੀਂ ਆਪਣੀ ਜੜ੍ਹ ਆਪ ਉਪੱਟੇ। -ਭਾਈ ਗੁਰਦਾਸ
- ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। -ਵਾਰਿਸ ਸ਼ਾਹ ਹੀਰ
- ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ; ਸਭ ਖਲਕਤਾਂ ਉਨ੍ਹਾਂ ਤੋਂ ਨਸਦੀਆਂ ਨੀ। ਵਾਰਿਸ ਸ਼ਾਹ ਹੀਰ
- ਚੋਰ ਕਰਨ ਨਿੱਤ ਚੋਰੀਆਂ, ਅਮਲੀ ਨੂੰ ਅਮਲਾਂ ਦੀਆਂ ਘੋੜੀਆਂ, ਕਾਮੀ ਨੂੰ ਚਿੰਤਾ ਕਾਮ ਦੀ; ਅਸਾਂ ਤਲਬ ਸਾਈਂ ਦੇ ਨਾਮ ਦੀ॥ -ਸ਼ਾਹ ਹੁਸੈਨ
- ਜੇਕਰ ਤੁਸੀਂ ਕੰਮ ਦਾ ਬੀਜ ਬੀਜਦੋ ਹੋ ਤਾਂ ਤੁਸੀਂ ਆਦਤ ਦੀ ਫਸਲ ਕਟਦੋ ਹੋ, ਜੇਕਰ ਤੁਸੀਂ ਇਕ ਆਦਤ ਬੀਜਦੇ ਹੋ ਤਾਂ ਤੁਸੀ ਚਰਿੱਤਰ ਦੀ ਫ਼ਸਲ ਕਟਦੇ ਹੋ; ਜੇਕਰ ਤੁਸੀਂ ਚਰਿੱਤਰ ਬੀਜਦੇ ਹੋ ਤਾਂ ਤੁਸੀਂ ਤਕਦੀਰ ਦਾ ਫਲ ਕਟਦੇ ਹੋ। -ਚਾਰਲਸ ਰੀਡ
- ਆਦਤ ਸੁਭਾਅ ਦਾ ਹੀ ਦੂਸਰਾ ਰੂਪ ਬਣ ਜਾਂਦੀ ਹੈ। -ਸਿਸਰੋ ਡੀ ਫਿਨੀਬਸ
- ਅਸੀਂ ਸੁਭਾਅ ਮੁਤਾਬਕ ਸੋਚਦੇ ਹਾਂ, ਨਿਯਮਾਂ ਅਨੁਸਾਰ ਬੋਲਦੇ ਹਾਂ ਅਤੇ ਆਦਤ ਅਨੁਸਾਰ ਕਾਰਜ ਕਰਦੇ ਹਾਂ। -ਫਰਾਂਸਿਸ ਬੇਕਨ