Jump to content

Wq/pa/ਆਤਮਾ

From Wikimedia Incubator
< Wq | pa
Wq > pa > ਆਤਮਾ
  1. ਕਿਉਂ ਵਿਆਰਥ ਚਿੰਤਾ ਕਰਦੇ ਹੋ ਕਿਸ ਤੋਂ ਵਿਅਰਥ ਡਰਦੇ ਹੋ? ਕੌਣ ਤੁਹਾਨੂੰ ਮਾਰ ਸਕਦਾ ਹੈ? ਆਤਮਾ ਨਾ ਪੈਦਾ ਹੁੰਦੀ ਹੈ ਨਾ ਮਰਦੀ ਹੈ। -ਗੀਤਾ
  2. ਇੰਦਰੀਆਂ ਤੋਂ ਜ਼ਿਆਦਾ ਸੂਖਮ ਮਨ ਹੈ, ਮਨ ਤੋਂ ਜ਼ਿਆਦਾ ਸੂਖਮ ਬੁੱਧੀ ਹੈ, ਬੁੱਧੀ ਤੋਂ ਜ਼ਿਆਦਾ ਸੂਖਮ ਆਤਮਾ ਹੈ। ਇਹ ਆਤਮਾ ਹੀ ਸਭ ਕੁਝ ਹੈ। ਉਹੀ ਉਹ ਹੈ। -ਗੀਤਾ
  3. ਹਥਿਆਰ ਆਤਮਾ ਨੂੰ ਕੱਟ ਨਹੀਂ ਸਕਦੇ, ਅੱਗ ਜਲਾ ਨਹੀਂ ਸਕਦੀ, ਪਾਣੀ ਭਿਉਂ ਨਹੀਂ ਸਕਦਾ ਅਤੇ ਹਵਾ ਸੁਕਾ ਨਹੀਂ ਸਕਦੀ। -ਗੀਤਾ
  4. ਮਨੁੱਖਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੇਸ਼ਟ ਗਵਾਹ ਆਤਮਾ ਦਾ ਨਿਰਾਦਰ ਨਾ ਕਰਨ। -ਮਨੂ ਮਨੂ ਸਿਮ੍ਰਿਤੀ
  5. ਜਿਵੇਂ ਫੁੱਲਾਂ ਵਿੱਚ ਖੁਸ਼ਬੂ, ਤਿਲਾਂ ਵਿੱਚ ਤੇਲ, ਲੱਕੜੀ 'ਚ ਅੱਗ, ਦੁੱਧ 'ਚ ਘਿਓ, ਗੰਨੇ 'ਚ ਮਿਠਾਸ ਹੁੰਦੀ ਹੈ ਇਸੇ ਤਰ੍ਹਾਂ ਹਰ ਪ੍ਰਾਣੀ ਦੇ ਸਰੀਰ ਵਿੱਚ ਆਤਮਾ ਦਾ ਨਿਵਾਸ ਹੈ। -ਚਾਣਕਯ
  6. ਆਤਮਾ ਨਾ ਕਦੇ ਆਉਂਦੀ ਹੈ, ਨਾ ਜਾਂਦੀ ਹੈ, ਇਹ ਨਾ ਤਾਂ ਕਦੇ ਜਨਮ ਲੈਂਦੀ ਹੈ ਅਤੇ ਨਾ ਕਦੇ ਮਰਦੀ ਹੈ। ਪ੍ਰਕਿਰਤੀ ਹੀ ਆਤਮਾ ਦੇ ਸਾਹਮਣੇ ਗਤੀਸ਼ੀਲ ਹੈ ਅਤੇ ਇਸ ਗਤੀ ਦੀ ਛਾਇਆ ਹੀ ਆਤਮਾ ਤੇ ਪੈਂਦੀ ਹੈ। ਭਰਮ ਵਿੱਚ ਆਤਮਾ ਸੋਚਦੀ ਹੈ ਕਿ ਪ੍ਰਕਿਰਤੀ ਨਹੀਂ ਸਗੋਂ ਉਹ ਗਤੀਸ਼ੀਲ ਹੈ, ਜਿਤਨੀ ਦੇਰ ਤੱਕ ਆਤਮਾ ਅਜਿਹਾ ਸੋਚਦੀ ਹੈ ਤਦ ਤੱਕ ਬੰਧਨ ਵਿੱਚ ਰਹਿੰਦੀ ਹੈ; ਪਰੰਤੂ ਜਦੋਂ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਹ ਸਰਵ ਵਿਆਪਕ ਹੈ ਤਾਂ ਉਹ ਮੁਕਤੀ ਦਾ ਅਨੁਭਵ ਕਰਦੀ ਹੈ। -ਸਵਾਮੀ ਵਿਵੇਕਾਨੰਦ
  7. ਆਤਮਾ ਹੀ ਸਾਡਾ ਅਧਿਆਤਮਕ ਜੀਵਨ ਹੈ ਜਿਸ ਵਿੱਚ ਸਾਡੀ ਅਨੰਤਤਾ ਛਿਪੀ ਹੋਈ ਹੈ। ਇਸ ਵਿੱਚ ਇੱਕ ਅਜਿਹਾ ਵੇਗ ਹੈ ਜਿਹੜਾ ਸਾਡੇ ਅੰਤਹਕਰਣ ਨੂੰ ਹੈਵਾਨੀ ਜੀਵਨ ਦੀਆਂ ਧੁੰਦਲੀਆਂ ਹੱਦਾਂ ਤੋੜਨ ਲਈ ਪ੍ਰੇਰਨਾ ਦਿੰਦਾ ਰਹਿੰਦਾ ਹੈ। -ਰਬਿੰਦਰ ਨਾਥ ਟੈਗੋਰ ਟੂਵਰਡਜ਼ ਯੂਨੀਵਰਸਲ ਮੈਨ
  8. ਸਮੁੰਦਰਾਂ ਤੋਂ ਵੱਡੀ ਇੱਕ ਚੀਜ਼ ਹੈ ਅਤੇ ਉਹ ਹੈ ਅਕਾਸ਼, ਅਕਾਸ਼ ਤੋਂ ਵੱਡੀ ਇੱਕ ਚੀਜ਼ ਹੈ ਅਤੇ ਉਹ ਹੈ ਮਨੁੱਖ ਦੀ ਆਤਮਾ। -ਵਿਕਟਰ ਹਿਊਗੋ
  9. ਤੁਹਾਡੀ ਆਤਮਾ ਬਹੁਤ ਲੰਬਾ ਸਮਾਂ ਜਾਨਦਾਰ ਰਹਿ ਸਕਦੀ ਹੈ ਜੇਕਰ ਤੁਹਾਡਾ ਮਨ ਅਤੇ ਦਿਲ ਜਾਨਦਾਰ ਹੋਣ। -ਸਵੇਟ ਮਾਰਡਨ
  10. ਤੁਸੀਂ ਆਪਣੇ ਸਰੀਰਾਂ ਦੇ ਇਹਾਤਿਆਂ ਵਿੱਚ ਬੰਦ ਨਹੀਂ ਹੋ ਤੇ ਨਾ ਘਰਾਂ ਜਾਂ ਖੇਤਾਂ ਤੱਕ ਹੀ ਸੀਮਤ ਹੋ। ਉਹ, ਜੋ ਸੱਚਮੁੱਚ ਤੁਸੀਂ ਹੋ, ਪਹਾੜੀਆਂ ਦੇ ਉਪਰਵਾਰ ਨਿਵਾਸ ਕਰਦਾ ਹੈ ਤੇ ਹਵਾਵਾਂ ਨਾਲ ਤੁਰਦਾ ਫਿਰਦਾ ਹੈ : ਇਹ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਨਿੱਘਿਆ ਹੋਣ ਲਈ ਰੀਂਗ ਰੀਂਗ ਕੇ ਬਾਹਰ ਧੁੱਪੇ ਜਾਂਦੀ ਹੈ ਜਾਂ ਸੁਰੱਖਿਆ ਖਾਤਰ ਹਨੇਰੇ ਵਿੱਚ ਖੁੱਡਾਂ ਖੋਦਦੀ ਹੈ, ਸਗੋਂ ਇਹ ਇੱਕ ਆਜ਼ਾਦ ਚੀਜ਼ ਹੈ, ਇਹ ਆਤਮਾ ਜਿਹੜੀ ਸਾਰੀ ਧਰਤੀ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ ਤੇ ਅਕਾਸ਼ ਵਿੱਚ ਤੁਰਦੀ ਹੈ। -ਖਲੀਲ ਜਿਬਰਾਨ ਪੈਗੰਬਰ
  11. ਹਾਂ ਆਤਮਾ ! ਆਤਮਾ ਨੂੰ ਜਗਾਈ ਰੱਖਣਾ ਬਹੁਤ ਜ਼ਰੂਰੀ ਹੈ। ਪਰ, ਉਸਦੀ ਸਤਿਆ ਤੋਂ ਕ੍ਰਾਂਤੀ ਨੂੰ ਮਚਾਣਾ ਵੱਧ ਜਰੂਰੀ ਹੈ। -ਪ੍ਰੀਤਮ ਸਿੰਘ ਸਫ਼ੀਰ