Jump to content

Wq/pa/ਅਹਿੰਸਾ

From Wikimedia Incubator
< Wq | pa
Wq > pa > ਅਹਿੰਸਾ
  1. ਅਹਿੰਸਾ ਦਾ ਅਰਥ ਹੈ ਪ੍ਰਮਾਤਮਾ ਤੇ ਭਰੇਸਾ ਰੱਖਣਾ। -ਮਹਾਤਮਾ ਗਾਂਧੀ
  2. ਅਹਿੰਸਾ ਹੀ ਧਰਮ ਹੈ, ਉਹ ਹੀ ਜ਼ਿੰਦਗੀ ਦਾ ਰਸਤਾ ਹੈ। -ਮਹਾਤਮਾ ਗਾਂਧੀ
  3. ਨਿਮਰਤਾ ਦੀ ਚਰਮ ਸੀਮਾ ਦਾ ਨਾਮ ਹੀ ਤਾਂ ਅਹਿੰਸਾ ਹੈ। -ਮਹਾਤਮਾ ਗਾਂਧੀ
  4. ਅਹਿੰਸਾਵਾਦੀ-ਸ਼ਾਂਤੀਪੂਰਨ ਜੀਵਨ ਮਨੁੱਖ ਦੀ ਅੰਤਰੀਵ ਸ਼ਕਤੀ ਦੀ ਆਤਮਿਕ ਸਿਖ਼ਰ ਦਾ ਇੱਕ ਪ੍ਰਗਟਾਅ ਹੈ। -ਮਹਾਤਮਾ ਗਾਂਧੀ
  5. ਹਿੰਸਕ, ਸੱਭਿਅਤਾ ਦੀਆਂ ਰਾਹਾਂ ਵਿੱਚ ਰਹਿ ਕੈ ਜੰਗਲੀਆਂ ਅਤੋ ਵਹਿਸ਼ੀਆਂ ਦੇ ਜੀਵਨ ਜੀਣ ਨਾਲੋਂ ਤਾਂ ਇਹ ਕਿੰਨਾ ਚੰਗਾ ਹੋਵੇ ਜੇ ਅਸੀ ਅਹਿੰਸਾਤਮਕ ਜੀਵਨ ਮੰਚ 'ਤੇ ਹੀ ਆਪਣੇ ਆਪ ਨੂੰ ਖ਼ਤਮ ਕਰ ਦੇਈਏ। -ਮਹਾਤਮਾ ਗਾਂਧੀ
  6. ਅਹਿੰਸਾ ਠੀਕ ਹੈ, ਨਿਸ਼ਚਤ ਹੀ ਵੱਡੀ ਗੱਲ ਹੈ। ਕਹਿਣ ਵਿੱਚ ਗੱਲ ਤਾਂ ਚੌਗੀ ਹੈ, ਪਰ ਸ਼ਾਸਤਰ ਕਹਿੰਦੇ ਹਨ ਤੁਸੀਂ ਗ੍ਰਹਿਸਥੀ ਹੋ, ਤੁਹਾਡੀ ਗੱਲ੍ਹ 'ਤੇ ਜੇਕਰ ਕਈ ਇੱਕ ਥੱਪੜ ਮਾਰੇ ਅਤੇ ਜੇਕਰ ਤੁਸੀਂ ਉਸਦਾ ਜਵਾਬ ਦਸ ਥੱਪੜਾਂ ਨਾਲ ਨਹੀਂ ਦਿਦੇ, ਤਾਂ ਤੁਸੀਂ ਪਾਪ ਕਰਦੇ ਹੋ। ਸਵਾਮੀ ਵਿਵੇਕਾਨੰਦ
  7. ਅਹਿੰਸਾ ਦਾ ਮਤਲਬ ਇਤਨਾ ਹੀ ਨਹੀਂ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਚਾਹਾਂਗੇ ਅਤੇ ਬੁਰਾ ਨਹੀਂ ਕਰਾਂਗੇ, ਬਲਕਿ ਹਰ ਕਿਸੇ ਦਾ ਭਲਾ ਸੋਚਾਂਗੇ ਅਤੇ ਭਲਾ ਕਰਨ ਲਈ ਅੱਗੇ ਵਧਾਂਗੇ। -ਜੈਨੇਂਦਰ ਕੁਮਾਰ