Jump to content

Wq/pa/ਅਧਿਆਪਕ

From Wikimedia Incubator
< Wq | pa
Wq > pa > ਅਧਿਆਪਕ
  1. ਸੱਚਾ ਅਧਿਆਪਕ ਉਹ ਹੀ ਹੋ ਸਕਦਾ ਹੈ ਜਿਹੜਾ ਇਕ ਦਮ ਵਿਦਿਆਰਥੀ ਦੀ ਪੱਧਰ ਤੇ ਆ ਜਾਵੇ ਅਤੇ ਆਪਣੀ ਆਤਮਾ ਨੂੰ ਵਿਦਿਆਰਥੀ ਦੀ ਆਤਮਾ ਤੱਕ ਲੈ ਜਾਵੇ, ਉਹ ਵਿਦਿਆਰਥੀ ਦੀਆਂ ਅੱਖਾਂ ਰਾਹੀਂ ਦੇਖੇ, ਵਿਦਿਆਰਥੀ ਦੇ ਕੰਨਾਂ ਦੁਆਰਾ ਸੁਣੇ ਅਤੇ ਵਿਦਿਆਰਥੀ ਦੇ ਮਨ ਰਾਹੀਂ ਸਮਝੇ। ਕੇਵਲ ਅਜਿਹਾ ਅਧਿਆਪਕ ਹੀ ਅਸਲੀ ਤੌਰ 'ਤੇ ਸਿੱਖਿਆ ਦੇ ਸਕਦਾ ਹੈ, ਕੋਈ ਹੋਰ ਨਹੀਂ। -ਸਵਾਮੀ ਵਿਵੇਕਾਨੰਦ
  2. ਵਿਦਿਆਰਥੀ ਨੂੰ ਕੀ ਪੜ੍ਹਾਉਣਾ ਹੈ ਅਤੇ ਕਿਸ ਤਰ੍ਹਾਂ ਪੜ੍ਹਾਉਣਾ ਹੈ ਇਸ ਦੀ ਚੋਣ ਕਰਨ ਦੀ ਅਧਿਆਪਕ ਨੂੰ ਵਿਆਪਕ ਸੁਤੰਤਰਤਾ ਹੋਣੀ ਚਾਹੀਦੀ ਹੈ। -ਅਲਬਰਟ ਆਇਨਸਟੀਨ ਆਉਟ ਆਫ਼ ਮਾਈ ਲੇਟਰ ਯੀਅਰਜ਼
  3. ਇੱਕ ਅਧਿਆਪਕ ਅਨੰਤ ਤੱਕ ਪ੍ਰਭਾਵ ਪਾਉਂਦਾ ਹੈ; ਇਹ ਕੋਈ ਨਹੀਂ ਦੱਸ ਸਕਦਾ ਕਿ ਉਸਦਾ ਪ੍ਰਭਾਵ ਕਿੱਥੇ ਖਤਮ ਹੁੰਦਾ ਹੈ। -ਹੈਨਰੀ ਐਡਮਜ਼ ਦਿ ਐਜੂਕੇਸ਼ਨ ਆਫ਼ ਹੈਨਰੀ ਐਡਮਜ਼
  4. ਅਧਿਆਪਕ ਕੌਮ ਵਾ ਨਿਰਮਾਤਾ ਹੁੰਦਾ ਹੈ। -ਇੱਕ ਕਥਨ
  5. ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਮਾਪਿਆਂ ਨਾਲੋਂ ਵੱਧ ਸਨਮਾਨ ਦੇ ਹੱਕਦਾਰ ਹਨ। ਮਾਪੇ ਕੇਵਲ ਜਨਮ ਅਤੇ ਜੀਵਨ ਦਿੰਦੇ ਹਨ ਜਦਕਿ ਅਧਿਆਪਕ ਇਕ ਚੰਗੇ ਜੀਵਨ ਨੂੰ ਯਕੀਨੀ ਬਣਾਉਂਦੇ ਹਨ। -ਅਰਸਤੂ