Wq/pa/ਅਗਿਆਨਤਾ
Appearance
ਅਗਿਆਨੀਆਂ ਦੀ ਸਮੱਸਿਆ ਇਹ ਹੁੰਦੀ ਹੈ ਕਿ ਉਹ ਆਪਣੀ ਅਗਿਆਨਤਾ ਬਾਰੇ ਅਗਿਆਨੀ ਹੁੰਦੇ ਹਨ। -ਏ.ਬੀ. ਐਲਕਾਟ ਟੇਬਲ ਟਾਕ
ਅਗਿਆਨਤਾ ਤੋਂ ਮੁਕਤ ਹੋ ਕੇ ਅਸੀਂ ਪਾਪਾਂ ਤੋਂ ਮੁਕਤ ਹੋ ਸਕਦੇ ਹਾਂ। ਅਗਿਆਨਤਾ ਉਸ ਦਾ ਕਾਰਨ ਹੈ, ਜਿਸ ਦਾ ਫਲ ਪਾਪ ਹੈ। -ਸਵਾਮੀ ਵਿਵੇਕਾਨੰਦ
ਸਾਡੇ ਚਾਰੇ ਪਾਸੇ ਜੋ ਅਸ਼ੁਭ ਅਤੇ ਕਲੇਸ਼ ਹੈ ਉਸ ਦਾ ਇੱਕ ਹੀ ਮੂਲ ਕਾਰਨ ਹੈ-ਅਗਿਆਨਤਾ। -ਸਵਾਮੀ ਵਿਵੇਕਾਨੰਦ
ਹੋਛਾ ਗਿਆਨ ਇੱਕ ਖਤਰਨਾਕ ਚੀਜ਼ ਹੁੰਦਾ ਹੈ। - ਅਲੈਗਜਾਂਡਰ ਪੋਪ
ਜਿੱਥੇ ਅਗਿਆਨਤਾ ਇੱਕ ਆਨੰਦ ਹੋਵੇ, ਉੱਥੇ ਸਿਆਣੇ ਬਣਨਾ ਮੂਰਖਤਾ ਹੈ। -ਥਾਮਸ ਗਰੇ ਆਨ ਏ ਡਿਸਟੈਂਟ ਪ੍ਰੋਸਪੈਕਟ ਆਫ ਐਟਨ ਕਾਲਜ
ਅਗਿਆਨਤਾ ਹੈਵਾਨੀਅਤ ਹੈ। ਗਿਆਨ ਇੱਕ ਵਿਸ਼ੇਸ਼ ਮਨੁੱਖੀ ਅਧਿਕਾਰ ਹੈ। -ਲਾਲਾ ਹਰਦਿਆਲ ਹਿੰਟਸ ਫਾਰ ਸੈਲਫ ਕਲਚਰ
ਅਗਿਆਨ ਹੀ ਪਾਪ ਹੈ। ਬਾਕੀ ਸਾਰੇ ਪਾਪ ਤਾਂ ਉਸ ਦੀ ਹੀ ਛਾਇਆ ਹਨ। -ਰਜਨੀਸ਼ ਓਸ਼ੋ
ਜੇ ਅਗਿਆਨਤਾ ਦਾ ਪਰਦਾ ਚੀਰਿਆ ਜਾਵੇ, ਦੁਨੀਆਂ ਵਿੱਚ ਕੋਈ ਕਿਸੇ ਦਾ ਵਿਰੋਧੀ ਨਾ ਰਹੇ, ਮਨੁੱਖ ਸਾਂਝੀ ਤੇ ਹਮਦਰਦ ਜ਼ਿੰਦਗੀ ਦਾ ਰਸਦਾ ਅੰਗ ਹੋ ਜਾਵੇ। -ਜਸਵੰਤ ਸਿੰਘ ਕੰਵਲ ਪੂਰਨਮਾਸ਼ੀ