ਆਲਣਾਂ (Incubator):ਬਾਰੇ
ਵਿਕੀਮੀਡੀਆ ਆਲਣਾਂ ਕੀ ਏ?
ਵਿਕੀਮੀਡੀਆ ਆਲਣਾਂ (Wikimedia Incubator), ਜਿਸਦੀ ਸਥਾਪਨਾ 2 ਜੂਨ 2006 ਨੂੰ ਹੋਈ ਸੀ, ਇੱਕ ਵਿਕੀ-ਅਧਾਰਿਤ ਵੈੱਬਸਾਈਟ ਏ। ਜਿਸਦੀ ਮੇਜ਼ਬਾਨੀ ਵਿਕੀਮੀਡੀਆ ਸੰਸਥਾ ਵੱਲੋਂ ਕੀਤਾ ਜਾਂਦਾ ਏ, ਜੋ ਕਿ ਇੱਕ ਗੈਰ-ਮੁਨਾਫ਼ਾ ਸੰਸਥਾ ਏ ਅਤੇ ਵਿਕੀਪੀਡੀਆ ਸਮੇਤ ਹੋਰ ਪ੍ਰੋਜੈਕਟਾਂ ਦੀ ਵੀ ਮੇਜ਼ਬਾਨੀ ਕਰਦੀ ਏ।
ਆਪਣਾ ਵਿਕੀ ਸ਼ੁਰੂ ਕਰੋ!
ਆਲਣਾਂ (Incubator) ਇੱਕ ਅਜਿਹੇ ਮੰਚ ਵਜੋਂ ਕੰਮ ਕਰਦਾ ਹੈ ਜਿੱਥੇ ਕੋਈ ਵੀ ਵਿਕੀਮੀਡੀਆ ਪ੍ਰੋਜੈਕਟ (ਵਿਕੀਪੀਡੀਆ, ਵਿਕਸ਼ਨਰੀ, ਵਿਕੀਕਿਤਾਬਾਂ, ਵਿਕੀਖ਼ਬਰਾਂ, ਵਿਕੀਕਥਨ ਅਤੇ ਵਿਕੀਸਫ਼ਰ) ਦੇ ਕਿਸੇ ਖਾਸ ਭਾਸ਼ਾ ਸੰਸਕਰਣ ਵਿੱਚ ਇੱਕ ਭਾਈਚਾਰਾ ਬਣਾ ਸਕਦਾ ਏ, ਜਿਸਦਾ ਅਜੇ ਤੱਕ ਆਪਣਾ ਸਬ-ਡੋਮੇਨ (subdomain) ਨਹੀਂ ਹੈ, ਬਸ਼ਰਤੇ ਕਿ ਉਹ ਇੱਕ ਮਾਨਤਾ ਪ੍ਰਾਪਤ ਬੋਲੀ ਹੋਵੇ। ਆਲਣੇ ਉੱਤੇ ਇਹਨਾਂ ਅਖੌਤੀ "ਪਰਖ ਵਿਕੀ" (test wikis) ਨੂੰ ਕਿਸੇ ਵੀ ਹੋਰ ਅਸਲੀ ਵਿਕੀ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਜਦੋਂ ਭਾਈਚਾਰਾ ਚਾਹੇ, ਤਾਂ ਉਹ ਨਵੀਆਂ ਭਾਸ਼ਾਵਾਂ ਲਈ ਬੇਨਤੀਆਂ ਦੀ ਪ੍ਰਕਿਰਿਆ ਰਾਹੀਂ ਆਪਣੇ ਖੁਦ ਦੇ ਸਬ-ਡੋਮੇਨ 'ਤੇ ਜਾਣ ਦੀ ਬੇਨਤੀ ਕਰ ਸਕਦੇ ਹਨ। ਇਸ ਦਾ ਫੈਸਲਾ ਭਾਸ਼ਾ ਕਮੇਟੀ (Language committee) ਵੱਲੋਂ ਲਿਆ ਜਾਂਦਾ ਏ।
ਵਿਕੀਵਰਸਿਟੀ ਅਤੇ ਵਿਕੀਸਰੋਤ ਦੀਆਂ ਪਰਖਾਂ ਵੱਖ-ਵੱਖ ਵਿਕੀਆਂ 'ਤੇ ਮੇਜ਼ਬਾਨੀ ਕੀਤੀਆਂ ਜਾਂਦੀਆਂ ਹਨ: ਕ੍ਰਮਵਾਰ beta.wikiversity.org ਅਤੇ wikisource.org ਉੱਤੇ।
ਵਿਕੀਮੀਡੀਆ ਆਲਣਾਂ (Incubator) ਇਸ ਪੱਖੋਂ ਵਿਲੱਖਣ ਹੈ ਕਿ ਇਹ ਵਿਕੀਪੀਡੀਆ, ਅਜ਼ਾਦ ਗਿਆਨਕੋਸ਼, ਵਾਂਗ ਕੋਈ ਅਸਲ ਸਮੱਗਰੀ ਪ੍ਰੋਜੈਕਟ ਨਹੀਂ ਏ, ਅਤੇ ਨਾ ਹੀ ਇਹ ਮੈਟਾ-ਵਿਕੀ ਵਾਂਗ ਕੋਈ ਸੰਗਠਨਾਤਮਕ ਪ੍ਰੋਜੈਕਟ ਏ, ਜੋ ਵਿਕੀਮੀਡੀਆ ਸੰਸਥਾ ਦੇ ਵੱਖ-ਵੱਖ ਪ੍ਰੋਜੈਕਟਾਂ ਵਿਚਕਾਰ ਤਾਲਮੇਲ ਬਣਾਉਂਦਾ ਏ।
ਆਲਣੇ (Incubator) ਨੂੰ ਪੜ੍ਹਨ, ਵਰਤਣ ਜਾਂ ਇਸ ਵਿੱਚ ਯੋਗਦਾਨ ਪਾਉਣ ਵੇਲੇ, ਕਿਰਪਾ ਕਰਕੇ ਨਿੱਜਤਾ ਨੀਤੀ (Privacy policy) ਅਤੇ ਆਮ ਦਾਅਵਾ-ਤਿਆਗ (General disclaimer) ਵਾਲੇ ਵਰਕੇ ਜ਼ਰੂਰ ਪੜ੍ਹੋ।
ਜੇਕਰ ਤੁਸੀਂ ਆਲਣੇ (Incubator) ਦੇ ਅੰਦਰੂਨੀ ਕੰਮਕਾਜ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਮਦਦ:ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ) ਪੜ੍ਹ ਸਕਦੇ ਹੋ। ਹੋਰ ਮਦਦ ਮਦਦ:ਵਿਸ਼ਾ-ਸੂਚੀ ਉੱਤੇ ਉਪਲਬਧ ਹੈ।
ਵਿਕੀਮੀਡੀਆ ਆਲਣਾਂ ਕੀ ਨਹੀਂ ਏ?
- ਭਾਵੇਂ ਕਿ ਬੰਦ ਕੀਤੇ ਗਏ ਸਬ-ਡੋਮੇਨ ਅਕਸਰ ਵਾਪਸ ਆਲਣੇ ਵਿੱਚ ਭੇਜ ਦਿੱਤੇ ਜਾਂਦੇ ਹਨ ਤਾਂ ਜੋ ਉੱਥੇ ਭਾਈਚਾਰਾ ਮੁੜ ਤੋਂ ਉਸਾਰਿਆ ਜਾ ਸਕੇ, ਪਰ ਆਲਣਾਂ ਕੋਈ ਅਜਿਹਾ 'ਸੁੱਟਣ ਵਾਲਾ ਪ੍ਰੋਜੈਕਟ' (dumping project) ਨਹੀਂ ਹੈ ਜਿੱਥੇ ਲਾਵਾਰਿਸ ਜਾਂ ਤਿਆਗੇ ਹੋਏ ਪ੍ਰੋਜੈਕਟਾਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੋਵੇ।
- ਭਾਵੇਂ ਆਲਣਾਂ ਇੱਕ ਖਾਸ ਪ੍ਰੋਜੈਕਟ ਏ, ਪਰ ਇਸਨੂੰ "ਪਰਦੇ ਦੇ ਪਿੱਛੇ" ਵਾਲਾ ਕੋਈ ਪ੍ਰੋਜੈਕਟ ਨਹੀਂ ਸਮਝਿਆ ਜਾਣਾ ਚਾਹੀਦਾ।